- Updated: July 31, 2023 06:33 AM
ਕੈਨੇਡਾ ਦੇ ਕੈਲਗਰੀ ਦੇ ਪੱਛਮ ਵਿਚ ਰੌਕੀ ਪਹਾੜ 'ਤੇ ਸ਼ੁੱਕਰਵਾਰ ਰਾਤ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜਹਾਜ਼ ਵਿੱਚ ਪੰਜ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ, ਜੋ ਰਾਤ ਕਰੀਬ 8:45 ਵਜੇ (0145 GMT ਸ਼ਨੀਵਾਰ) ਸਪਰਿੰਗਬੈਂਕ ਹਵਾਈ ਅੱਡੇ ਤੋਂ ਸਾਲਮਨ ਆਰਮ, ਬ੍ਰਿਟਿਸ਼ ਕੋਲੰਬੀਆ ਲਈ ਰਵਾਨਾ ਹੋਇਆ ਅਤੇ ਉਡਾਣ ਤੋਂ ਲਗਭਗ 30 ਮਿੰਟ ਬਾਅਦ ਲਾਪਤਾ ਹੋ ਗਿਆ।


ਰਿਪੋਰਟਾਂ ਅਨੁਸਾਰ ਮਲਬਾ ਸ਼ਨੀਵਾਰ ਸਵੇਰੇ 7:30 ਵਜੇ (1230 GMT) ਕੈਲਗਰੀ ਤੋਂ ਲਗਭਗ 100 ਕਿਲੋਮੀਟਰ ਪੱਛਮ ਵਿੱਚ ਇੱਕ ਪਹਾੜੀ ਖੇਤਰ ਵਿੱਚ ਪਾਇਆ ਗਿਆ ਅਤੇ ਸਾਰੀਆਂ ਛੇ ਲਾਸ਼ਾਂ ਨੂੰ ਸਫਲਤਾਪੂਰਵਕ ਬਰਾਮਦ ਕਰ ਲਿਆ ਗਿਆ।ਰਿਪੋਰਟਾਂ ਵਿੱਚ ਕਿਹਾ ਗਿਆ ਕਿ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਅਤੇ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।