ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ

ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਦੇਸ਼ਾਂ ਦੇ ਵੱਡੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ 22 ਦੇਸ਼ਾਂ ਦੇ ਨੇਤਾਵਾਂ 'ਚ ਪਹਿਲਾ ਸਥਾਨ ਮਿਲਿਆ ਹੈ। ਮਾਰਨਿੰਗ ਕੰਸਲਟ ਵਲੋਂ ਜਾਰੀ ਕੀਤੀ ਗਈ ਗਲੋਬਲ ਅਪਰੂਵਲ ਲਿਸਟ (ਪ੍ਰਵਾਨਗੀ ਦਰਜਾਬੰਦੀ) ਵਿਚ ਪ੍ਰਧਾਨ ਮੰਤਰੀ ਮੋਦੀ ਟਾਪ 'ਤੇ ਹਨ। ਸਰਵੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਬਾਲਗ ਆਬਾਦੀ 'ਚ 76 ਫ਼ੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਮਗਰੋਂ ਮੈਕਸੀਕੋ ਦੇ ਪ੍ਰਧਾਨ ਮੰਤਰੀ ਐਂਡ੍ਰੇਸ ਲੋਪੇਜ ਓਬ੍ਰਾਡੋਰ ਨੂੰ ਦੂਜੇ ਸਥਾਨ 'ਤੇ ਥਾਂ ਮਿਲੀ ਹੈ, ਉਨ੍ਹਾਂ ਨੂੰ 61 ਫ਼ੀਸਦੀ ਬਾਲਗਾਂ ਨੇ ਆਪਣੀ ਪਹਿਲੀ ਪਸੰਦ ਕਿਹਾ ਹੈ।

ਤਾਜ਼ਾ ਅਪਰੂਵਲ ਰੇਟਿੰਗ ਇਸ ਸਾਲ 22 ਤੋਂ 28 ਮਾਰਚ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ 'ਤੇ ਆਧਾਰਿਤ ਹੈ। ਮਾਨਰਿੰਗ ਕੰਸਲਟ ਦਾ ਦਾਅਵਾ ਹੈ ਕਿ ਉਹ ਰੋਜ਼ਾਨਾ ਗਲੋਬਲ ਪੱਧਰ 'ਤੇ 20 ਹਜ਼ਾਰ ਇੰਟਰਵਿਊ ਲੈਂਦੀ ਹੈ। ਦੱਸ ਦੇਈਏ ਕਿ ਮਾਨਰਿੰਗ ਕੰਸਲਟ ਦੇ ਪਿਛਲੇ ਸਰਵੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 78 ਫ਼ੀਸਦੀ ਰੇਟਿੰਗ ਨਾਲ ਸ਼ਿਖਰ 'ਤੇ ਸਨ। 

                       Image

ਇਸ ਸੂਚੀ 'ਚ ਤੀਜੇ ਨੰਬਰ 'ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਐਲੇਨ ਬਰਸੇਟ ਹਨ। ਉਨ੍ਹਾਂ ਨੂੰ 55 ਫੀਸਦੀ ਪ੍ਰਵਾਨਗੀ ਦਰਜਾਬੰਦੀ ਮਿਲੀ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਇਸ ਸੂਚੀ 'ਚ ਚੋਟੀ ਦੇ 5 ਨੰਬਰਾਂ 'ਚ ਕੋਈ ਥਾਂ ਨਹੀਂ ਮਿਲੀ ਹੈ। ਰਿਸ਼ੀ ਸੁਨਕ ਨੂੰ ਸੂਚੀ 'ਚ 10ਵੇਂ ਨੰਬਰ 'ਤੇ ਵੀ ਜਗ੍ਹਾ ਨਹੀਂ ਮਿਲੀ ਹੈ। ਉਨ੍ਹਾਂ ਦੀ ਗਲੋਬਲ ਲੀਡਰ ਪ੍ਰਵਾਨਗੀ ਰੇਟਿੰਗ 34 ਫ਼ੀਸਦੀ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਸ ਸੂਚੀ ਵਿਚ 7ਵਾਂ ਸਥਾਨ ਮਿਲਿਆ ਹੈ। ਉਨ੍ਹਾਂ ਦੀ ਗਲੋਬਲ ਰੇਟਿੰਗ 41ਫ਼ੀਸਦੀ ਹੈ।