ਏੇਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ

ਏੇਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ PM ਮੋਦੀ ਤੇ CM ਮਾਨ ਨੇ ਦਿੱਤੀ ਵਧਾਈ

ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੈਂਪੀਅਨ ਟਰਾਫੀ ਜਿੱਤਣ ‘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਵਧਾਈ ਦਿੱਤੀ।

          Image

ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ-‘ਹਾਕੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤ ਦੁਆਰਾ ਮਲੇਸ਼ੀਆ ਨੂੰ 4-3 ਨਾਲ ਹਰਾਉਣ ‘ਤੇ ਨਾਲ ਹੀ ਚੈਂਪੀਅਨ ਟਰਾਫੀ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ… ਮਾਣ ਵਾਲੀ ਗੱਲ ਹੈ ਕਿ ਟੀਮ ‘ਚ ਬਹੁਪੱਖੀ ਖਿਡਾਰੀ ਪੰਜਾਬ ਦੇ ਸਨ ਤੇ ਬਾਕਮਾਲ ਖੇਡ ਦਿਖਾਈ। ਪੂਰੀ ਟੀਮ ਤੇ ਕੋਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ….ਚੱਕਦੇ ਇੰਡੀਆ।

            Image
 

ਇਸ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ, "ਸਾਡੀ ਪੁਰਸ਼ ਹਾਕੀ ਟੀਮ ਨੂੰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਲਈ ਵਧਾਈ। ਇਹ ਭਾਰਤ ਦੀ ਚੌਥੀ ਜਿੱਤ ਹੈ ਅਤੇ ਇਹ ਸਾਡੇ ਖਿਡਾਰੀਆਂ ਦੇ ਅਣਥੱਕ ਸਮਰਪਣ, ਸਖ਼ਤ ਸਿਖਲਾਈ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ। ਟੀਮ ਦੇ ਅਸਾਧਾਰਨ ਪ੍ਰਦਰਸ਼ਨ ਨੇ ਪੂਰੇ ਦੇਸ਼ ਵਿੱਚ ਅਥਾਹ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਸਾਡੇ ਖਿਡਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"

ਦੱਸ ਦੇਈਏ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਚੇਨਈ ‘ਚ ਖੇਡੇ ਗਏ ਫਾਈਨਲ ‘ਚ ਮੇਜ਼ਬਾਨ ਭਾਰਤ ਹਾਫ ਟਾਈਮ ਤੱਕ 1-3 ਨਾਲ ਪਿੱਛੇ ਸੀ ਪਰ ਭਾਰਤ ਨੇ ਇਕ ਮਿੰਟ ਦੇ ਅੰਦਰ ਹੀ ਦੋ ਗੋਲ ਕਰਕੇ 3-3 ਨਾਲ ਬਰਾਬਰੀ ਕਰ ਲਈ। ਆਖ਼ਰੀ ਪਲਾਂ ਵਿੱਚ ਅਕਾਸ਼ਦੀਪ ਸਿੰਘ ਨੇ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਭਾਰਤ 2011, 2016 ਅਤੇ 2018 ਵਿੱਚ ਚੈਂਪੀਅਨ ਬਣਿਆ ਸੀ।