PM ਮੋਦੀ ਨੇ 710 ਕਰੋੜ ਰੁ: ਦੀ ਲਾਗਤ ਨਾਲ ਬਣੇ ਪੋਰਟ ਬਲੇਅਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਦਾ ਕੀਤਾ ਉਦਘਾਟਨ

 PM ਮੋਦੀ ਨੇ 710 ਕਰੋੜ ਰੁ: ਦੀ ਲਾਗਤ ਨਾਲ ਬਣੇ ਪੋਰਟ ਬਲੇਅਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਇਹ ਨਵੀਂ ਟਰਮੀਨਲ ਇਮਾਰਤ 710 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਸੰਪਰਕ ‘ਚ ਤੇਜ਼ੀ ਆਵੇਗੀ।

                  Image

PM ਮੋਦੀ ਨੇ ਉਦਘਾਟਨ ਕਰਦਿਆਂ ਕਿਹਾ ਕਿ ਹੁਣ ਤੱਕ ਮੌਜੂਦਾ ਟਰਮੀਨਲ ਦੀ ਸਮਰੱਥਾ ਰੋਜ਼ਾਨਾ 4,000 ਸੈਲਾਨੀਆਂ ਦੀ ਸੇਵਾ ਕਰਨ ਦੀ ਸੀ, ਨਵੇਂ ਟਰਮੀਨਲ ਦੇ ਨਿਰਮਾਣ ਤੋਂ ਬਾਅਦ, ਇਸ ਹਵਾਈ ਅੱਡੇ ਦੀ ਸਮਰੱਥਾ ਰੋਜ਼ਾਨਾ ਲਗਭਗ 11,000 ਸੈਲਾਨੀਆਂ ਨੂੰ ਸੇਵਾ ਦੇਣ ਲਈ ਵਧਾ ਦਿੱਤੀ ਗਈ ਹੈ। ਹੁਣ ਏਅਰਪੋਰਟ ‘ਤੇ ਇੱਕੋ ਸਮੇਂ 10 ਜਹਾਜ਼ ਖੜ੍ਹੇ ਹੋ ਸਕਣਗੇ। ਯਾਨੀ ਇੱਥੇ ਨਵੇਂ ਜਹਾਜ਼ਾਂ ਦਾ ਰਸਤਾ ਵੀ ਖੁੱਲ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਪੋਰਟ ਬਲੇਅਰ ਵਿਖੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਯਾਤਰਾ ਅਤੇ ਕਾਰੋਬਾਰ ਕਰਨ ਵਿਚ ਅਸਾਨੀ ਦੇ ਨਾਲ-ਨਾਲ ਸੰਪਰਕ ਨੂੰ ਵਧਾਏਗੀ।

                   Image

ਨਵੀਂ ਟਰਮੀਨਲ ਇਮਾਰਤ ਲਗਭਗ 40,800 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਟਰਮੀਨਲ ਬਿਲਡਿੰਗ ਹਰ ਸਾਲ ਲਗਭਗ 50 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗੀ। ਟਰਮੀਨਲ ਦੀ ਮੌਜੂਦਾ ਸਮਰੱਥਾ ਪ੍ਰਤੀ ਦਿਨ 4,000 ਸੈਲਾਨੀਆਂ ਨੂੰ ਸੰਭਾਲਣ ਦੀ ਹੈ। ਇਸ ਦੇ ਨਾਲ ਹੀ, ਨਵੇਂ ਟਰਮੀਨਲ ਦੇ ਚਾਲੂ ਹੋਣ ਤੋਂ ਬਾਅਦ, ਪ੍ਰਤੀ ਦਿਨ 11,000 ਸੈਲਾਨੀਆਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਪੋਰਟ ਬਲੇਅਰ ਹਵਾਈ ਅੱਡੇ ‘ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਦੋ ਬੋਇੰਗ-767-400 ਅਤੇ ਦੋ ਏਅਰਬੱਸ-321 ਕਿਸਮ ਦੇ ਜਹਾਜ਼ਾਂ ਲਈ ਢੁਕਵਾਂ ਏਪਰਨ ਵੀ ਤਿਆਰ ਕੀਤਾ ਗਿਆ ਹੈ। ਇਸ ਨਾਲ ਏਅਰਪੋਰਟ ‘ਤੇ ਇੱਕੋ ਸਮੇਂ 10 ਜਹਾਜ਼ ਖੜ੍ਹੇ ਕੀਤੇ ਜਾ ਸਕਦੇ ਹਨ।