ਇਕ ਹੋਰ ਗਲੋਬਲ ਰਿਕਾਰਡ ਹੋਇਆ PM ਮੋਦੀ ਦੇ ਨਾਂ , ਸਵੀਡਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਹੋਏ

ਇਕ ਹੋਰ ਗਲੋਬਲ ਰਿਕਾਰਡ ਹੋਇਆ PM ਮੋਦੀ ਦੇ ਨਾਂ , ਸਵੀਡਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਹੋਏ

PM ਮੋਦੀ ਨੂੰ ਸਵੀਡਨ ਵਿਚ ‘ਰਾਇਲ ਆਰਡਰ ਆਫ ਪੋਲਰ ਸਟਾਰ ਕਮਾਂਡਰ ਗ੍ਰੈਂਡ ਕ੍ਰਾਸ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸਰਕਾਰ ਮੁਖੀ ਨੂੰ ਦਿੱਤਾ ਜਾਣ ਵਾਲਾ ਸਵੀਡਨ ਦਾ ਸਰਵਉੱਚ ਸਨਮਾਨ ਹੈ।

ਗੋਥੇਨਬਰਗ ਸ਼ਹਿਰ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਪੀਐੱਮ ਮੋਦੀ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਸਣੇ ਕਈ ਸੀਨੀਅਰ ਨੇਤਾ ਮੌਜੂਦ ਰਹੇ। ਇਹ PM ਮੋਦੀ ਨੂੰ ਮਿਲਣ ਵਾਲਾ 31ਵਾਂ ਗਲੋਬਲ ਸਨਮਾਨ ਹੈ।
ਮੋਦੀ 8 ਸਾਲ ਬਾਅਦ ਸਵੀਡਨ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 ਵਿਚ ਸਵੀਡਨ ਦਾ ਦੌਰਾ ਕੀਤਾ ਸੀ। PM ਮੋਦੀ ਦਾ ਜਹਾਜ਼ ਜਿਵੇਂ ਹੀ ਸਵੀਡਨ ਦੀ ਸਰਹੱਦ ਵਿਚ ਪਹੁੰਚਿਆ ਸੀ, ਸਵੀਡਿਸ਼ ਫਾਈਟਰ ਜੈੱਟਸ ਨੇ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹੋਏ ਐਸਕਾਰਟ ਕੀਤਾ ਸੀ। ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਪੀਐੱਮ ਮੋਦੀ ਨੂੰ ਰਿਸੀਵ ਕਰਨ ਗੋਥੇਨਬਰਗ ਏਅਰਪੋਰਟ ‘ਤੇ ਪਹੁੰਚੇ ਸਨ।

PM ਮੋਦੀ ਦੇ ਸਵੀਡਨ ਦੇ ਹੋਟਲ ਪਹੁੰਚਣ ‘ਤੇ ਬੰਗਾਲੀ ਤਰੀਕੇ ਨਾਲ ਆਰਤੀ ਉਤਾਰੀ ਗਈ ਤੇ ਕਲਾਸੀਕਲ ਡਾਂਸ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਪੀਐੱਮ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਇਹ ਦੌਰਾਨ ਭਾਰਤ ਤੇ ਸਵੀਡਨ ਵਿਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਿਹਾਜ਼ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਵਪਾਰ, ਤਕਨੀਕ, ਰੱਖਿਆ ਤੇ ਗ੍ਰੀਨ ਐਨਰਜੀ ਵਰਗੇ ਕਈ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਦੋਵਾਂ ਦੇਸ਼ਾਂ ਵਿਚ ਕਈ ਅਹਿਮ ਸਮਝੌਤਿਆਂ ਦੀ ਵੀ ਉਮੀਦ ਹੈ।