UAE ‘ਤੇ ਮੁੜ ਹਮਲੇ ਤੋਂ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਦੇ ਦਿੱਤੀ ਚੇਤਾਵਨੀ

UAE ‘ਤੇ ਮੁੜ ਹਮਲੇ ਤੋਂ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਦੇ ਦਿੱਤੀ ਚੇਤਾਵਨੀ

ਟਰੰਪ ਨੇ ਵੀ ਈਰਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਮਾਂ ਤੇਜ਼ੀ ਨਲਾ ਲੰਘ ਰਿਹਾ ਹੈ ਤੇ ਜੇਕਰ ਉਸ ਨੇ ਜਲਦੀ ਸਮਝੌਤਾ ਨਹੀਂ ਕੀਤਾ ਤਾਂ ਕੁਝ ਨਹੀਂ ਬਚੇਗਾ। ਅਮਰੀਕਾ ਨੇ ਈਰਾਨ ਦੇ ਨਾਲ ਸ਼ਾਂਤੀ ਪ੍ਰਕਿਰਿਆ ਅੱਗੇ ਵਧਾਉਣ ਲਈ 5 ਸ਼ਰਤਾਂ ਰੱਖੀਆਂ ਹਨ, ਜਿਸ ਵਿਚ ਯੂਰੇਨੀਅਮ ਨੂੰ ਵਾਸ਼ਿੰਗਟਨ ਟਰਾਂਸਫਰ ਕਰਨਾ ਤੇ ਪ੍ਰਮਾਣੂ ਪ੍ਰੋਗਰਾਮ ‘ਤੇ ਸੀਮਾਵਾਂ ਲਗਾਉਣਾ ਸ਼ਾਮਲ ਹੈ। ਅਮਰੀਕਾ ਈਰਾਨ ਨੂੰ ਬੰਬਾਰੀ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦੇਵੇਗਾ। ਨਾਲ ਹੀ ਉਨ੍ਹਾਂ ਤੋਂ ਮੰਗ ਹੈ ਕਿ ਈਰਾਨ ਆਪਣੇ 400 ਕਿਲੋਗ੍ਰਾਮ ਐਨਰਿਚਡ ਯੂਰੇਨੀਅਮ ਨੂੰ ਅਮਰੀਕਾ ਨੂੰ ਸੌਂਪੇ। ਅਮਰੀਕਾ ਵੱਲੋਂ ਇਕ ਹੋਰ ਸ਼ਰਤ ਇਹ ਵੀ ਦੱਸੀ ਗਈ ਹੈ ਕਿ ਈਰਾਨ ਵਿਚ ਸਿਰਫ ਇਕ ਪ੍ਰਮਾਣੂ ਸੈਂਟਰ ਹੀ ਚਾਲੂ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕਾ, ਈਰਾਨ ਦੀ ਫ੍ਰੀਜ ਹੋਈ ਵਿਦੇਸ਼ੀ ਜਾਇਦਾਦਾਂ ਵਿਚੋਂ 25 ਫੀਸਦੀ ਤੋਂ ਵਧ ਰਕਮ ਜਾਰੀ ਕਰਨ ਦੇ ਪੱਖ ਵਿਚ ਨਹੀਂ ਹੈ।

ਰਿਪੋਰਟ ਮੁਤਾਬਕ ਵਾਸ਼ਿੰਗਟਨ ਚਾਹੁੰਦਾ ਹੈ ਕਿ ਲਿਬਨਾਨ ਸਣੇ ਸਾਰੇ ਮੋਰਚਿਆਂ ‘ਤੇ ਯੁੱਧ ਖਤਮ ਕਰਨ ਦਾ ਮੁੱਦਾ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇ। ਹਾਲਾਂਕਿ ਇਨ੍ਹਾਂ ਸ਼ਰਤਾਂ ‘ਤੇ ਹੁਣ ਤੱਕ ਅਮਰੀਕਾ ਜਾਂ ਈਰਾਨ ਵੱਲੋਂ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਇਸ ਵਿਚ ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਦੀ ਨਾਕਾਬੰਦੀ ਖਤਮ ਕਰਨ ਨੂੰ ਕਿਹਾ ਹੈ। ਅਜਿਹਾ ਨਾ ਕਰਨ ‘ਤੇ ਓਮਾਨ ਸਾਗਰ ਨੂੰ ਅਮਰੀਕੀ ਫੌਜ ਦੀ ਕਬਰਗਾਹ ਬਣਾਉਣ ਦੀ ਧਮਕੀ ਦਿੱਤੀ ਹੈ। ਅਮਰੀਕਾ ਤੇ ਇਜ਼ਰਾਈਲ ਈਰਾਨ ‘ਤੇ ਨਵੇਂ ਹਮਲਿਆਂ ਦੇ ਫੌਜੀ ਬਦਲਾਂ ‘ਤੇ ਚਰਚਾ ਕਰ ਰਹੇ ਹਨ।

ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਕਰਕਨ ਤੇਲ ਦੀਆਂ ਕੀਮਤਾਂ ਕਾਫੀ ਤੇਜ਼ੀ ਨਾਲ ਵਧ ਰਹੀਆਂ ਹਨ ਜਿਸ ਕਰਕੇ ਦੁਨੀਆ ਭਰ ਦੀ ਅਰਥਵਿਵਸਥਾ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਟਰੰਪ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਈਰਾਨ ਵਿਚ ਪ੍ਰਮਾਣੂ ਪ੍ਰੋਗਰਾਮ, ਰੋਕ ਤੇ ਯੁੱਧ ਮੁਆਵਜ਼ੇ ਨੂੰ ਲੈ ਕੇ ਗੱਲਬਾਤ ਫਿਰ ਤੋਂ ਲਟਕ ਗਈ ਹੈ।