ਪੰਜਾਬ ਸ਼ਰਮਸਾਰ! ਨੌਕਰ ਨੇ ਨਾਬਾਲਗ ਕੁੜੀ ਦੀ ਇੱਜ਼ਤ ਰੌਂਦੀ, ਜਬਰਦਸਤੀ ਸ਼ਰਾਬ ਪਿਲਾ ਕੇ ਕੀਤਾ ਦੁਰਵਿਵਹਾਰ।

ਪੰਜਾਬ ਸ਼ਰਮਸਾਰ! ਨੌਕਰ ਨੇ ਨਾਬਾਲਗ ਕੁੜੀ ਦੀ ਇੱਜ਼ਤ ਰੌਂਦੀ, ਜਬਰਦਸਤੀ ਸ਼ਰਾਬ ਪਿਲਾ ਕੇ ਕੀਤਾ ਦੁਰਵਿਵਹਾਰ।

ਜਲੰਧਰ ਤੋਂ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ। ਇਥੇ ਇਕ 16 ਸਾਲਾ ਨਾਬਾਲਗ ਕੁੜੀ ਨੂੰ ਜਬਰੀ ਸ਼ਰਾਬ ਪਿਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਸੁਦਾਮਾ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਉਕਤ ਕੁੜੀ ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ਕਾਲੋਨੀ ਵਿਚ ਕਿਸੇ ਦੇ ਘਰ ਵਿਚ ਖਾਣਾ ਬਣਾਉਣ ਦਾ ਕੰਮ ਕਰਦੀ ਸੀ ਅਤੇ ਉੱਥੇ ਹੀ ਰਾਤ ਨੂੰ ਸੌਂ ਜਾਂਦੀ ਸੀ। ਉਸੇ ਘਰ ਵਿਚ 15-16 ਸਾਲਾਂ ਤੋਂ ਸੁਦਾਮਾ ਨਾਂ ਦਾ ਮੁੰਡਾ ਵੀ ਕੰਮ ਕਰ ਰਿਹਾ ਸੀ। 16 ਮਈ ਨੂੰ ਰਾਤ ਸਾਢੇ 8 ਵਜੇ ਸੁਦਾਮਾ ਕੁੜੀ ਨੂੰ ਜਬਰੀ ਸ਼ਰਾਬ ਪਿਆ ਕੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਤੋਂ ਬਾਅਦ ਉਸ ਨੇ ਕੁੜੀ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪੁਲਸ ਨੇ ਮਹਿਲਾ ਪੁਲਸ ਅਧਿਕਾਰੀ ਦੀ ਜਾਂਚ ਤੋਂ ਬਾਅਦ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਮੁਲਜ਼ਮ ਸੁਦਾਮਾ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 65 (1), 123, 351 (3) ਅਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਐੱਫ਼. ਆਈ. ਆਰ. ਨੰਬਰ 104 ਦਰਜ ਕਰ ਲਈ ਹੈ।