ਪ੍ਰਧਾਨ ਮੰਤਰੀ ਮੋਦੀ ਇਸੇ ਮਹੀਨੇ ਜਾਪਾਨ ਅਤੇ ਚੀਨ ਦਾ ਦੌਰਾ ਕਰਨਗੇ 

ਪ੍ਰਧਾਨ ਮੰਤਰੀ ਮੋਦੀ ਇਸੇ ਮਹੀਨੇ ਜਾਪਾਨ ਅਤੇ ਚੀਨ ਦਾ ਦੌਰਾ ਕਰਨਗੇ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗੱਸਤ ਤੋਂ ਜਾਪਾਨ ਅਤੇ ਚੀਨ ਦੀ ਯਾਤਰਾ ਕਰ ਸਕਦੇ ਹਨ। ਅਪਣੀ ਯਾਤਰਾ ਦੇ ਪਹਿਲੇ ਪੜਾਅ ’ਚ ਮੋਦੀ ਅਪਣੇ ਜਾਪਾਨੀ ਹਮਰੁਤਬਾ ਨਾਲ ਸਾਲਾਨਾ ਸਿਖਰ ਵਾਰਤਾ ਕਰਨ ਲਈ ਜਾਪਾਨ ਜਾ ਸਕਦੇ ਹਨ। ਜਾਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਜਾ ਸਕਦੇ ਹਨ।

ਜੇਕਰ ਚੀਨ ਦਾ ਦੌਰਾ ਹੁੰਦਾ ਹੈ ਤਾਂ ਪੂਰਬੀ ਲੱਦਾਖ ਸਰਹੱਦ ਉਤੇ ਤਣਾਅ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਯਾਤਰਾ ਹੋਵੇਗੀ। ਐਸ.ਸੀ.ਓ. ਸਿਖਰ ਸੰਮੇਲਨ 31 ਅਗੱਸਤ ਤੋਂ 1 ਸਤੰਬਰ ਤਕ ਕੀਤਾ ਜਾਵੇਗਾ। ਮੋਦੀ ਦੀ ਜਾਪਾਨ ਅਤੇ ਚੀਨ ਦੀ ਯੋਜਨਾਬੱਧ ਯਾਤਰਾ ਬਾਰੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।