- Updated: March 31, 2026 06:00 PM
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸ ਨੇ ਘਰ ਘਰ ਮੱਥਾ ਟੇਕਿਆ ਅਤੇ ਅਸੀਸਾਂ ਪ੍ਰਾਪਤ ਕੀਤੀਆਂ। ਅਦਾਕਾਰਾ ਨੇ ਪੂਰੀ ਸਾਦਗੀ ਨਾਲ ਦਰਸ਼ਨ ਕੀਤੇ ਅਤੇ ਕੁਝ ਸਮਾਂ ਗੁਰੂ ਘਰ ਵਿੱਚ ਬਿਤਾਇਆ।
ਦਰਸ਼ਨ ਕਰਨ ਉਪਰੰਤ ਪ੍ਰਿਅੰਕਾ ਚੋਪੜਾ ਨੇ ਆਮ ਸੰਗਤ ਵਾਂਗ ਲੰਗਰ ਘਰ 'ਚ ਭਾਂਡੇ ਮਾਂਜਣ ਦੀ ਸੇਵਾ ਵੀ ਨਿਭਾਈ। ਅਦਾਕਾਰਾ ਦੀ ਸਾਦਗੀ ਅਤੇ ਨਿਮਰਤਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਸੰਗਤ ਵੱਲੋਂ ਵੀ ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਸਰਾਹਨਾ ਕੀਤੀ ਜਾ ਰਹੀ ਹੈ।