- Updated: October 11, 2024 09:16 PM
ਪੰਜਾਬ ਸਰਕਾਰ ਨੇ ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ ’ਚ ਮੁੱਖ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅਰਬਿੰਦ ਮੋਦੀ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ ਬਣਾਉਣ, ਸੂਬਿਆਂ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ।
ਅਪਣੀ ਨਿਯੁਕਤੀ ਦੀਆਂ ਸ਼ਰਤਾਂ ਤਹਿਤ ਅਰਬਿੰਦ ਮੋਦੀ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਆਨਰੇਰੀ ਆਧਾਰ ’ਤੇ ਸੇਵਾ ਨਿਭਾਉਣਗੇ। ਉਹ ਕੈਬਨਿਟ ਮੰਤਰੀ ’ਤੇ ਲਾਗੂ ਨਿਯਮਾਂ ਅਨੁਸਾਰ ਟੀ.ਏ., ਡੀ.ਏ. ਅਤੇ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ।
ਅਪਣੀ ਆਨਰੇਰੀ ਭੂਮਿਕਾ ਦੇ ਬਾਵਜੂਦ, ਉਹ ਸਰਕਾਰ ਤੋਂ ਬਾਹਰ ਅਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਲਈ ਸੁਤੰਤਰ ਹੋਣਗੇ, ਬਸ਼ਰਤੇ ਕਿ ਹਿੱਤਾਂ ਦਾ ਟਕਰਾਅ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਲੋੜੀਂਦੀਆਂ ਰਿਹਾਇਸ਼ੀ ਸਹੂਲਤਾਂ, ਸਕੱਤਰੀ ਸਟਾਫ ਅਤੇ ਅਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇਕ ਗੱਡੀ ਪ੍ਰਦਾਨ ਕੀਤੀ ਜਾਵੇਗੀ।
