ਹੁਸ਼ਿਆਰਪੁਰ ਵਿਚ ਪਿੰਡ ਡਡਿਆਨਾ ਕਲਾਂ ਦੇ ਸਰਪੰਚ ਦਾ ਗੋਲਿਆਂ ਮਾਰ ਕੇ ਹੋਇਆ ਕਤਲ

ਹੁਸ਼ਿਆਰਪੁਰ ਵਿਚ ਪਿੰਡ ਡਡਿਆਨਾ ਕਲਾਂ ਦੇ ਸਰਪੰਚ ਦਾ ਗੋਲਿਆਂ ਮਾਰ ਕੇ ਹੋਇਆ ਕਤਲ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਡਿਆਨਾ ਕਲਾਂ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਸਰਪੰਚ ਸੰਦੀਪ ਸਿੰਘ ਅਪਣੇ ਘਰੋਂ ਡੰਪ ’ਤੇ ਗਿਆ ਅਤੇ ਉਥੇ ਉਸ ਦੇ ਸਾਥੀ ਵੀ ਮੌਜੂਦ ਸਨ। ਇਸ ਦੌਰਾਨ ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਅੱਡਾ ਦੁਸੜਕਾ ਵਿਖੇ ਤਿੰਨ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਉਸ ਦੀ ਹਤਿਆ ਕਰ ਦਿਤੀ ਗਈ।  

ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਹੋ ਕੇ ਆਏ 3 ਵਿਅਕਤੀਆਂ ਵਲੋਂ ਸੰਦੀਪ ਚੀਨਾ ’ਤੇ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਚੋਂ 2 ਗੋਲੀਆਂ ਉਸ ਦੀ ਛਾਤੀ ’ਚ ਲਗੀਆਂ ਜਿਸ ਕਰ ਕੇ ਉਸ ਦੀ ਮੌਤ ਹੋ ਗਈ ਅਤੇ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਟੀਮ ਉਥੇ ਪਹੁੰਚੀ।

ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ 3 ਹਮਲਾਵਰਾਂ ਵਿਚੋਂ 2 ਦੀ ਪਛਾਣ ਹੋ ਚੁੱਕੀ ਹੈ ਜਦਕੀ ਤੀਜਾ ਅਣਪਛਾਤਾ ਦਸਿਆ ਜਾ ਰਿਹਾ ਹੈ। ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।