- Updated: April 30, 2026 05:35 PM
ਇਕ ਪਾਸੇ ਜਿੱਥੇ 2027 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਨੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਹੁਣ ਪੰਜਾਬ ਦੀ ਸਿਆਸਤ ਵਿਚ ਇਕ ਹੋਰ ਪਾਰਟੀ (ਮਿਸਲ ਸਤਲੁਜ) ਦੀ ਐਂਟਰੀ ਹੋਈ ਹੈ। ਇਸ ਦੇ ਚੱਲਦੇ ਮਿਸਲ ਸਤਲੁਜ ਵੱਲੋਂ ਲਗਾਤਾਰ ਹਲਕਾ ਇੰਚਾਰਜਾਂ ਦੇ ਐਲਾਨ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਅੱਜ ਪਾਰਟੀ ਵੱਲੋਂ ਫਰੀਦਕੋਟ ਵਿਚ ਆਪਣੇ ਹਲਕਾ ਇੰਚਾਰਜ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਰਣਪਿੰਦਰਜੀਤ ਸਿੰਘ ਗੋਲਡੀ ਪਿੱਪਲੀ ਨੂੰ ਹਲਕਾ ਇੰਚਾਰਜ ਫਰੀਦਕੋਟ ਨਿਯੁਕਤ ਕੀਤਾ ਗਿਆ ਹੈ। ਅੱਜ ਵਿਸ਼ੇਸ਼ ਤੌਰ 'ਤੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਫਰੀਦਕੋਟ ਪਹੁੰਚੇ ਅਤੇ ਉਨ੍ਹਾਂ ਵੱਲੋਂ ਇੱਥੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਨਿਯੁਕਤੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਲਗਾਤਾਰ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਦੇ ਮਸਲੇ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਚੁੱਕ ਰਹੀ ਹੈ ਅਤੇ ਹੁਣ ਉਨ੍ਹਾਂ ਵੱਲੋਂ 2027 ਚੋਣਾਂ ਦੀ ਤਿਆਰੀ ਕੀਤੀ ਗਈ ਜਾ ਰਹੀ ਹੈ।
ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਮਿਸ਼ਨ ਵੱਲੋਂ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਪਹੁੰਚ ਕੀਤੀ ਜਾ ਰਹੀ ਹੈ ਅਤੇ ਸਰਕਾਰ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ। ਹੁਣ ਪਾਰਟੀ ਵੱਲੋਂ 2027 ਚੋਣਾਂ ਦੀ ਤਿਆਰੀ ਕਰ ਲਈ ਗਈ। ਉਹ ਪੰਜਾਬ ਭਰ ਵਿਚ ਚੋਣ ਲੜਣਗੇ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਹਲਕਾ ਇੰਚਾਰਜਾਂ ਦੇ ਐਲਾਨੇ ਕੀਤੇ ਜਾ ਰਹੇ ਹਨ।