ਪੰਜਾਬ ’ਚ ਸ਼ਰਮਸਾਰ ਕਰਦੀ ਘਟਨਾ! 3 ਸਾਲਾ ਬੱਚੀ ਨਾਲ ਦਰਿੰਦਗੀ, ਗੁਪਤ ਅੰਗਾਂ ’ਤੇ ਗੰਭੀਰ ਸੱਟਾਂ

ਪੰਜਾਬ ’ਚ ਸ਼ਰਮਸਾਰ ਕਰਦੀ ਘਟਨਾ! 3 ਸਾਲਾ ਬੱਚੀ ਨਾਲ ਦਰਿੰਦਗੀ, ਗੁਪਤ ਅੰਗਾਂ ’ਤੇ ਗੰਭੀਰ ਸੱਟਾਂ

ਗਿੱਦੜਬਾਹਾ ਕਸਬੇ ਤੋਂ ਇਕ ਬੇਹੱਦ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ। ਇੱਥੇ ਕਿਸੇ ਵੱਲੋਂ ਇਕ ਤਿੰਨ ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਬੱਚੀ ਅੱਜ ਸਵੇਰੇ ਰੇਲਵੇ ਟਰੈਕ ਨੇੜੇ ਮਿਲੀ, ਜਿਸ ਦੀ ਹਾਲਤ ਵੇਖ ਹਰ ਕਿਸੇ ਦੀ ਰੂਹ ਕੰਬ ਉੱਠੀ। ਬੱਚੀ ਦੇ ਗੁਪਤ ਅੰਗਾਂ ਅਤੇ ਚਿਹਰੇ 'ਤੇ ਸੱਟਾਂ ਲੱਗੀਆਂ ਹੋਈਆਂ ਸਨ।  ਜੀ. ਆਰ. ਪੀ. ਨੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ, ਬੱਚੀ ਦੇ ਪਿਤਾ ਦਿਵਿਆਂਗ ਹਨ। ਉਨ੍ਹਾਂ ਨੇ ਆਪਣੀ ਪਤਨੀ 'ਤੇ ਦੋਸ਼ ਲਗਾਏ ਕਿ ਉਸ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਤੇ ਉਹ ਆਪਣੀ ਛੋਟੀ ਧੀ ਨੂੰ ਲੈ ਕੇ ਉਸ ਨਾਲ ਰਹਿਣ ਚਲੀ ਗਈ ਸੀ। ਅੱਜ ਉਸ ਦੀ ਬੱਚੀ ਇਸ ਹਾਲਤ ਵਿਚ ਰੇਲਵੇ ਟ੍ਰੈਕ ਨੇੜਿਓਂ ਮਿਲੀ ਹੈ। ਬੱਚੀ ਨੂੰ ਪਹਿਲਾਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਫ਼ਿਰ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। 

ਇਸ ਮਾਮਲੇ ਵਿਚ ਸਬ-ਇੰਸਪੈਕਟਰ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਫ਼ਿਲਹਾਲ ਬੱਚੀ ਦੀ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ। ਪਰ ਉਨ੍ਹਾਂ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ  ਜਾ ਰਹੀ ਹੈ।