ਪ੍ਰਦੂਸ਼ਣ ਮੁਕਤ ਬਿਜਲੀ ਖਰੀਦੇਗਾ ਪੰਜਾਬ, 25 ਸਾਲ ਤਕ 3 ਰੁਪਏ ਕਿਲੋਵਾਟ ਦੀ ਦਰ ਤੈਅ। 

 ਪ੍ਰਦੂਸ਼ਣ ਮੁਕਤ ਬਿਜਲੀ ਖਰੀਦੇਗਾ ਪੰਜਾਬ, 25 ਸਾਲ ਤਕ 3 ਰੁਪਏ ਕਿਲੋਵਾਟ ਦੀ ਦਰ ਤੈਅ। 

ਪੰਜਾਬ ਵਿਚ ਹਰੀ ਬਿਜਲੀ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਪੰਜਾਬ ਸਰਕਾਰ ਨੇ ਹੈਦਰਾਬਾਦ ਸਥਿਤ ਕਾਮਾ ਗੇਅਰ ਫਲਾਈਵ੍ਹੀਲ ਗ੍ਰੀਨ ਪਾਵਰ ਜਨਰੇਸ਼ਨ ਕੰਪਨੀ ਨਾਲ ਬਿਜਲੀ ਖਰੀਦ ਸਮਝੌਤਾ (ਪੀ,ਪੀ,ਏ,) 'ਤੇ ਹਸਤਾਖਰ ਕੀਤੇ ਹਨ। ਇਸ ਤਹਿਤ ਹੈਦਰਾਬਾਦ ਸਥਿਤ ਕੰਪਨੀ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਵੇਚੇਗੀ। ਕੰਪਨੀ ਪੀ ਫਲਾਈਵ੍ਹੀਲ ਅਧਾਰਤ ਊਰਜਾ ਪ੍ਰਣਾਲੀ 'ਤੇ ਕੰਮ ਕਰ ਰਹੀ ਹੈ, ਜੋ ਨਵਿਆਉਣਯੋਗ ਊਰਜਾ 'ਤੇ ਨਿਰਭਰ ਕਰਦੀ ਹੈ।

ਚੰਡੀਗੜ੍ਹ ਵਿਚ ਖੋਜਕਾਰ ਡਾ.ਚਗੰਤੀ ਸ੍ਰੀਨਿਵਾਸ ਭਾਸਕਰ ਨੇ ਦਸਿਆ ਕਿ ਇਹ ਬਿਜਲੀ ਉਤਪਾਦਨ ਪ੍ਰਣਾਲੀ ਉਸ ਦੀ ਪਤਨੀ ਡਾ. ਬਾਲਾ ਚਗੰਤੀ ਨਾਲ ਮਿਲ ਕੇ ਵਿਕਸਤ ਕੀਤੀ ਗਈ ਹੈ, ਜਿਨ੍ਹਾਂ ਨੇ 30 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੋਜ ਖੇਤਰ ਵਿਚ ਕੰਮ ਕੀਤਾ ਹੈ। ਕੰਪਨੀ ਨੇ ਪੀ.ਐਸ.ਪੀ.ਸੀ.ਐਲ. ਨੂੰ ਪੀ.ਪੀ.ਏ. ਦੀ ਪੂਰੀ ਮਿਆਦ ਯਾਨੀ 25 ਸਾਲਾਂ ਲਈ 3 ਰੁਪਏ/ਕਿਲੋਵਾਟ ਦੀ ਤੈਅ ਦਰ 'ਤੇ ਬਿਜਲੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪੀ.ਪੀ.ਏ. ਇਕ ਮੈਗਾਵਾਟ (ਸਥਾਪਤ ਸਮਰੱਥਾ) ਲਈ ਹੈ। ਇਹ ਕੰਪਨੀ ਇਕ ਮੈਗਾਵਾਟ ਸਮਰੱਥਾ ਵਾਲੇ ਪਲਾਂਟ ਲਈ 24 ਪ੍ਰਤੀ ਦਿਨ ਪੈਦਾ ਕਰਦੀ ਹੈ।

ਡਾ. ਚਗੰਤੀ ਸ਼੍ਰੀਨਿਵਾਸ ਭਾਸਕਰ ਨੇ ਦਸਿਆ ਕਿ ਇਹ ਤਕਨੀਕ ਭਾਰ, ਵਿਆਸ ਅਤੇ ਆਰ.ਪੀ.ਐਮ. ਦੇ ਆਧਾਰ 'ਤੇ ਜਨਰੇਟਰ ਨੂੰ ਘੁੰਮਾਉਣ ਲਈ ਲੋੜੀਂਦੀ ਤਾਕਤ ਪੈਦਾ ਕਰਕੇ ਗਰਮੀ, ਧੂੰਏਂ ਅਤੇ ਪ੍ਰਦੂਸ਼ਣ ਤੋਂ ਬਿਨਾਂ ਨਿਰਵਿਘਨ ਸ਼ੁੱਧ ਹਰੀ ਬਿਜਲੀ ਪੈਦਾ ਕਰਦੀ ਹੈ।  ਇਹ ਪ੍ਰਣਾਲੀ ਸਟੀਲ ਨਿਰਮਾਤਾਵਾਂ ਨੂੰ ਹਰੇ ਸਟੀਲ ਉਤਪਾਦਨ ਵਿਚ ਤਬਦੀਲੀ ਕਰਨ ਵਿਚ ਮਦਦ ਕਰੇਗੀ।