- Updated: January 27, 2024 05:31 PM
ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬਣ ਦੀ ਮੌਤ ਹੋਣ ਦਾ ਦੁਖਦਾਈ ਸਮਾਂ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਸਵਾ ਮਹੀਨਾ ਪਹਿਲਾਂ ਹੀ ਕੈਨੇਡਾ ਗਈ ਸੀ। ਮ੍ਰਿਤਕ ਲੜਕੀ ਦੀ ਪਹਿਚਾਣ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ। ਮ੍ਰਿਤਕ ਦਾ ਅਕਤੂਬਰ ਮਹੀਨੇ 'ਚ ਵਿਆਹ ਹੋਇਆ ਸੀ ਅਤੇ ਦਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਕੈਨੇਡਾ ਗਈ ਸੀ। ਜਾਣਕਾਰੀ ਦਿੰਦੇ ਹੋਏ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਦੱਸਿਆ ਕਿ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨਾਲ ਫੋਨ 'ਤੇ ਗੱਲਬਾਤ ਹੋਈ ਪਰ ਉਸ ਤੋਂ ਬਾਅ ਉਸ ਦਾ ਫ਼ੋਨ ਨਹੀਂ ਆਇਆ।
ਜਿਸ ਤੋਂ ਘਬਰਾ ਕੇ ਨਵਨੀਤ ਦੀ ਸਹੇਲੀ ਨਾਲ ਗੱਲ ਕਰਕੇ ਉਸ ਬਾਰੇ ਪਤਾ ਕਰਨ ਲਈ ਕਿਹਾ ਤੇ ਜਦ ਉਸ ਦੀ ਸਹੇਲੀ ਉਸ ਦੇ ਪੀ.ਜੀ ਗਈ ਤਾਂ ਨਾਲ ਦੇ ਕਮਰੇ 'ਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਉਸ ਦਾ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਕੋਈ ਜਵਾਬ ਨਾ ਮਿਲਿਆ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿਤੀ ਗਈ ਅਤੇ ਜਦ ਪੁਲਿਸ ਦੀ ਮਦਦ ਨਾਲ ਉਸ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨਵਨੀਤ ਮ੍ਰਿਤਕ ਹਾਲਤ 'ਚ ਪਈ ਸੀ। ਉਸ ਦੀ ਮੌਤ ਕਿੰਨਾ ਕਾਰਨਾਂ ਕਰਕੇ ਹੋਈ ਹਲੇ ਇਸ ਸਬੰਧੀ ਪਤਾ ਨਹੀਂ ਲੱਗ ਸਕਿਆ। ਧੀ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।