- Updated: August 30, 2023 01:24 PM
ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿਖੇ ਵਾਪਰੇ 2 ਟਰਾਲਿਆਂ ਵਿਚਕਾਰ ਭਿਆਨਕ ਹਾਦਸੇ ’ਚ ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਬਲਵਿੰਦਰ ਸਿੰਘ (42) ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ। ਪਰਿਵਾਰ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਬਲਵਿੰਦਰ ਸਿੰਘ ਇਕ ਸੜਕੀ ਹਾਦਸੇ ’ਚ ਜਹਾਨੋਂ ਚਲਾ ਜਾਵੇਗਾ।
ਇਕ ਪਾਸੇ ਅਮਰੀਕਾ ਵਿਖੇ ਹਾਦਸਾ ਵਾਪਰਦਾ ਹੈ। ਦੂਜੇ ਪਾਸੇ ਪਿੰਡ ਸਵਾਜਪੁਰ ਤੋਂ 7 ਸਾਲਾਂ ਬਾਅਦ ਉਨ੍ਹਾਂ ਦੀ ਪਤਨੀ ਅਤੇ 15 ਸਾਲਾ ਪੁੱਤਰ ਅਤੇ 13 ਸਾਲਾ ਪੁੱਤਰੀ ਜਿਉਂ ਹੀ ਅਮਰੀਕਾ ਵਿਖੇ ਆਪਣੇ ਪਿਤਾ ਅਤੇ ਪਤੀ ਨੂੰ ਮਿਲਣ ਲਈ ਰਵਾਨਾ ਹੋਏ ਤਾਂ ਉੱਥੇ 2 ਟਰੱਕਾਂ ’ਚ ਸਿੱਧੀ ਭਿਆਨਕ ਟੱਕਰ ਹੋਣ ਕਰ ਕੇ ਵੱਡਾ ਹਾਦਸਾ ਵਾਪਰ ਗਿਆ।
ਇਸ ’ਚ ਬਲਵਿੰਦਰ ਸਿੰਘ ਪੁੱਤਰ ਜੰਗ ਸਿੰਘ ਦੀ ਮੌਤ ਹੋ ਗਈ ਹੈ, ਜਿਸ ਨਾਲ ਪਿੰਡ ’ਚ ਸੋਗ ਦਾ ਮਾਹੌਲ ਹੈ। ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਅਮਰੀਕਾ ਰਵਾਨਾ ਹੋਣ ਤੋਂ ਬਾਅਦ ਵੀ ਨਹੀਂ ਸੀ ਪਤਾ ਕਿ ਸਾਡੇ ਪਰਿਵਾਰ ਦੇ ਮੋਢੀ ਨਾਲ ਇਹ ਹਾਦਸਾ ਵਾਪਰ ਗਿਆ ਹੈ।