ਕੈਨੇਡਾ ''ਚ ਪੰਜਾਬੀ ਵਿਅਕਤੀ ਦਾ ਕਤਲ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਕੈਨੇਡਾ ''ਚ ਪੰਜਾਬੀ ਵਿਅਕਤੀ ਦਾ ਕਤਲ, ਪੁਲਸ ਨੇ ਜਾਂਚ ਕੀਤੀ ਸ਼ੁਰੂ

ਕੈਨੇਡਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਰਾਂਟੋ ਸ਼ਹਿਰ ਦੇ ਇਕ ਘਰ ਵਿਚ 41 ਸਾਲਾ ਸਤਵੰਤ ਸੰਘਾ ਉਰਫ਼ ਸੋਨੀ ਦਾ ਕਤਲ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਅਨੁਸਾਰ ਟੋਰਾਂਟੋ ਵਿਥੇ 41 ਸਾਲਾ ਸਤਵੰਤ "ਸੋਨੀ" ਸੰਘਾ, ਡਾਊਨਟਾਊਨ ਟੋਰਾਂਟੋ ਵਿੱਚ ਮੈਕਗਿਲ ਸਟਰੀਟ ਅਤੇ ਚਰਚ ਸਟਰੀਟ ਨੇੜੇ ਇੱਕ ਰਿਹਾਇਸ਼ 'ਤੇ ਮ੍ਰਿਤਕ ਪਾਇਆ ਗਿਆ। 

ਫਿਲਹਾਲ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੈਕਗਿਲ ਸਟ੍ਰੀਟ ਅਤੇ ਚਰਚ ਸਟ੍ਰੀਟ ਇਲਾਕੇ ਦੇ ਇਕ ਘਰ ਵਿਚ ਬੀਤੇ ਸ਼ੁੱਕਰਵਾਰ ਨੂੰ ਇਕ ਲਾਸ਼ ਬਰਾਮਦ ਕੀਤੀ ਗਈ। ਹੁਣ ਪੋਸਟਮਾਰਟਮ ਮਗਰੋਂ ਸਪੱਸ਼ਟ ਹੋ ਗਿਆ ਕਿ ਇਹ ਟੋਰਾਂਟੋ ਸ਼ਹਿਰ ਵਿਚ ਮੌਜੂਦਾ ਵਰ੍ਹੇ ਦਾ 23ਵਾਂ ਕਤਲ ਹੈ। ਘਰ ਵਿਚ ਰਹਿਣ ਵਾਲੇ ਹੋਰਨਾਂ ਮੈਂਬਰਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਸੱਟਾਂ ਦੀ ਪ੍ਰਕਿਰਤੀ ਅਤੇ ਸੰਘਾ ਦੀ ਮੌਤ ਕਿਵੇਂ ਹੋਈ, ਇਸ ਬਾਰੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਪੁਲਿਸ ਨੇ ਮਾਮਲੇ ਦੇ ਸਬੰਧ ਵਿੱਚ ਕਿਸੇ ਗ੍ਰਿਫ਼ਤਾਰੀ ਦਾ ਐਲਾਨ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਸ਼ੱਕੀ ਦੀ ਪਛਾਣ ਕੀਤੀ ਹੈ। ਟੋਰਾਂਟੋ ਪੁਲਿਸ ਨੇ ਸਤਵੰਤ ਸੰਘਾ ਦੀ ਤਸਵੀਰ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸ ਨਾਲ ਸੰਪਰਕ ਕਰੇ।