- Updated: May 11, 2026 11:02 AM
ਮਨੀਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਪੰਜਾਬਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਵੀਰ ਕੌਰ ਬਰਾੜ ਪਤਨੀ ਇਕਬਾਲ ਸਿੰਘ ਬਰਾੜ ਵਜੋਂ ਹੋਈ ਹੈ। ਮ੍ਰਿਤਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਨਾਲ ਸਬੰਧਿਤ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਆਪਣੇ ਬਿਜਨੈੱਸ ਦੀ ਕੁਲੈਕਸ਼ਨ ਸਬੰਧੀ ਬਾਜ਼ਾਰ ਵਿੱਚ ਜਾ ਰਹੀ ਸੀ ਤਾਂ ਉਸੇ ਸਮੇਂ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ।
ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਕੇ ਗਈ। ਜ਼ਿਕਰਯੋਗ ਹੈ ਕੀ ਮ੍ਰਿਤਕ ਸੁਖਵੀਰ ਕੌਰ ਦਾ ਪਤੀ ਇਕਬਾਲ ਸਿੰਘ ਬਰਾੜ ਆਪਣੇ ਪਿੰਡ ਘਣੀਏ ਵਾਲਾ ਵਿਖੇ ਆਇਆ ਹੋਇਆ ਸੀ ਪ੍ਰੰਤੂ ਇਸ ਘਟਨਾ ਦੀ ਮਿਲਦਿਆਂ ਹੀ ਉਹ ਮਨੀਲਾ ਰਵਾਨਾ ਹੋ ਗਿਆ।