- Updated: August 23, 2023 09:15 AM
ਨਿਊਜ਼ੀਲੈਂਡ ਦੀ ਵਿੱਤੀ ਰਾਜਧਾਨੀ ਆਕਲੈਂਡ ਸ਼ਹਿਰ ਦੇ ਨਿਵਾਸੀ ਨਵਤੇਜ ਰੰਧਾਵਾ ਪੇਨਮੈਓਰ-ਉਟਾਹੂਹੂ ਖੇਤਰ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ। ਉਹ ਆਪਣੇ ਹਲਕੇ ਵਿਚ ਪਿਛਲੇ 2 ਦਹਾਕੇ ਤੋਂ ਲੋਕਾਂ ਦੀ ਸੇਵਾ ਵਿਚ ਵਿੱਚਰ ਰਹੇ ਹਨ। ਨਵਤੇਜ ਰੰਧਾਵਾ ਨੇ ਆਕਲੈਂਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਵੱਖੋ-ਵੱਖਰੇ ਕਾਰਪੋਰੇਟ ਅਦਾਰਿਆਂ ਵਿਚ ਨੌਕਰੀ ਕੀਤੀ ਅਤੇ ਹੁਣ ਮੌਜੂਦਾ ਸਮੇਂ ਵਿਚ ਉਹ ਸਥਾਨਕ ਪੰਜਾਬੀ ਰੇਡੀਓ ਸਟੇਸ਼ਨ ਦੇ ਮੁਖ ਸੰਚਾਲਕ ਹਨ।
ਰੰਧਾਵਾ ਪਰਿਵਾਰ ਨੂੰ ਨਿਊਜ਼ੀਲੈਂਡ ਵਿਚ ਆਇਆਂ 100 ਤੋਂ ਵੱਧ ਸਾਲ ਹੋ ਗਏ ਹਨ। ਇਹਨਾਂ ਦੇ ਪੜ੍ਹਦਾਦਾ ਜੀ ਨੇ ਸੰਨ 1920 ਵਿਚ ਪੰਜਾਬ ਤੋਂ ਪਰਵਾਸ ਕੀਤਾ ਅਤੇ ਇਥੇ ਆਕੇ ਖੇਤੀਬਾੜੀ ਕਰਕੇ ਆਪਣਾ ਜੀਵਨ ਗੁਜਾਰਿਆ। ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਪਰ ਇਸ ਪਰਿਵਾਰ ਨੇ ਪੰਜਾਬੀ ਵਿਰਸੇ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ, ਜਿਸ ਨਾਲ ਅੱਜ ਪੰਜਵੀ ਪੀੜ੍ਹੀ ਦੇ ਪਰਿਵਾਰਿਕ ਮੈਂਬਰ ਵੀ ਰਵਾਨਗੀ ਨਾਲ ਪੰਜਾਬੀ ਭਾਸ਼ਾ ਵਿਚ ਸੰਚਾਰ ਕਰਦੇ ਹਨ।