ਪੰਜਾਬੀ ਪੁਲਿਸ ਅਧਿਕਾਰੀਆਂ ਨੂੰ ਕੈਨੇਡਾ ’ਚ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ

 ਪੰਜਾਬੀ ਪੁਲਿਸ ਅਧਿਕਾਰੀਆਂ ਨੂੰ ਕੈਨੇਡਾ ’ਚ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ

ਐਬਟਸਫੋਰ, ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਸ਼ਰਨਜੀਤ ਸਿੰਘ ਸ਼ਾਨ ਗਿੱਲ ਤੇ ਗੁਰਮੁਖ ਸਿੰਘ ‘ਬਿਲ ਪਰਮਾਰ’ ਨੂੰ ਕੈਨੇਡਾ ਪੁਲਿਸ ਦੇ ਉੱਚ ਸਨਮਾਨ ‘ਆਰਡਰ ਆਫ਼ ਮੈਰਿਟ’ ਨਾਲ ਨਿਵਾਜਿਆ ਗਿਆ। ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਨੇੜਲੇ ਪਿੰਡ ਰਾਜੇਆਣਾ ਦੇ ਜੰਮਪਲ ਸ਼ਰਨਜੀਤ ਸਿੰਘ ਗਿੱਲ ਸੰਨ 1989 ’ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ।

ਸ਼ਰਨਜੀਤ ਸਿੰਘ ਗਿੱਲ ਤੇ ਗੁਰਮੁੁਖ ਸਿਘ ਪਰਮਾਰ ਨੂੰ ਇਹ ਉੱਚ ਸਨਮਾਨ ਉਨ੍ਹਾਂ ਵਲੋਂ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ ਹੈ। ਕਾਂਸਟੇਬਲ ਤੋਂ ਇੰਸਪੈਕਟਰ ਤੇ ਫਿਰ ਸੁਪਰਡੈਂਟ ਅਤੇ ਹੁਣ ਚੀਫ਼ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਜਾਂਚ ਏਜੰਸੀ ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੀ ਆਪ੍ਰੇਸ਼ਨ ਅਧਿਕਾਰੀ ਰਹੇ ਹਨ। ਜਦ ਕਿ 1997 ’ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ’ਚ ਭਰਤੀ ਹੋਏ ਗੁਰਮੁਖ ਸਿੰਘ ਪਰਮਾਰ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਰਹੇ ਹਨ।