ਅਮਰੀਕਾ ''ਚ ਪਤਨੀ ਤੇ ਸਹੁਰਾ ਪਰਿਵਾਰ ਦੇ ਕਤਲ ਦੇ ਜ਼ਿੰਮੇਵਾਰ ਪੰਜਾਬੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

ਅਮਰੀਕਾ ''ਚ ਪਤਨੀ ਤੇ ਸਹੁਰਾ ਪਰਿਵਾਰ ਦੇ ਕਤਲ ਦੇ ਜ਼ਿੰਮੇਵਾਰ ਪੰਜਾਬੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

ਅਮਰੀਕਾ ਵਿਖੇ ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਵਿੱਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ। ਗੁਰਪ੍ਰੀਤ ਸਿੰਘ ਨੂੰ ਤਿੰਨ ਜੱਜਾਂ ਦੇ ਪੈਨਲ ਨੇ ਸਜ਼ਾ ਸੁਣਾਈ। 2019 ਵਿੱਚ ਓਹਾਇਓ ਸਟੇਟ ਦੇ ਸ਼ਹਿਰ ਵਿੱਸਚ ਚਿਸਟਰ ਵਿੱਚ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਉਸਦੀ ਪਤਨੀ ਸ਼ਲਿੰਦਰਜੀਤ ਕੌਰ (39), ਸਹੁਰਾ ਹਕੀਕਤ ਸਿੰਘ ਪਨਾਗ (62), ਸੱਸ ਪ੍ਰਮਜੀਤ ਕੌਰ (59) ਪਨਾਗ, ਪਤਨੀ ਦੀ ਮਾਸੀ ਅਮਰਜੀਤ ਕੌਰ (58) ਨੂੰ ਆਪਣੇ ਅਪਾਰਟਮੈਂਟ ਵਿੱਚ ਗੋਲੀਆਂ ਮਾਰਕੇ ਮਾਰ ਮੁਕਾਉਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ।

                               Image

ਸਰਕਾਰੀ ਵਕੀਲ ਵਕੀਲ ਮਾਈਕ ਗਮੋਸਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਹੋਰ ਜਨਾਨੀ ਨਾਲ ਇੰਡੀਅਨਐਪਲ ਵਿੱਚ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਘਰ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ। ਗੁਰਪ੍ਰੀਤ ਨੇ ਇੱਕ ਸ਼ਾਜਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਡੇ ਸਾਫ ਕਰਨ ਲਈ ਇਸ ਸੰਗੀਨ ਜ਼ੁਰਮ ਨੂੰ ਅੰਜਾਮ ਦਿੱਤਾ ਗਿਆ। ਇਸ ਪੂਰੇ ਟ੍ਰਾਇਲ ਦੌਰਾਨ ਗੁਰਪ੍ਰੀਤ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ ਹੈ ਪਰ ਸਾਰੇ ਸਬੂਤ ਇਹ ਦੱਸਦੇ ਹਨ ਕਿ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ ਵਿੱਚ ਵਾਰਦਾਤ ਵਾਲੀ ਜਗ੍ਹਾ 'ਤੇ ਮੌਜੂਦ ਸੀ।

                           Image

ਸਰਕਾਰੀ ਵਕੀਲ ਨੇ ਕਿਹਾ ਕਿ ਜੇਕਰ ਦੋਸ਼ੀ ਆਪਣਾ ਜ਼ੁਰਮ ਕਬੂਲ ਕਰ ਲੈਦਾ ਤਾਂ ਉਸਨੂੰ ਉਮਰ ਕੈਦ ਹੋਣੀ ਸੀ ਪਰ ਹੁਣ ਸਬੂਤਾਂ ਕਰਕੇ ਉਸਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ ਅਤੇ ਇਸਦੀ ਸਜ਼ਾ ਮੌਤ ਹੀ ਬਣਦੀ ਹੈ। ਇਸ ਮੌਕੇ ਓਹਾਇਓ ਸਟੇਟ ਵਿੱਚ 121 ਦੋਸ਼ੀ ਲੀਥਲ ਇੰਜੈਕਸ਼ਨ ਨਾਲ ਮਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਗੁਰਪ੍ਰੀਤ ਸਿੰਘ ਡਿੱਥ ਰੋਅ ਵਿੱਚ ਸਜ਼ਾ ਪਾਉਣ ਵਾਲਾ ਅਗਲਾ ਵਿਅਕਤੀ ਲਾਈਨ ਵਿੱਚ ਲੱਗ ਗਿਆ ਹੈ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ।ਪੇਸ਼ੇ ਵੱਲੋਂ ਉਹ ਇੱਕ ਡਰਾਈਵਰ ਹੈ।