- Updated: September 05, 2025 01:58 PM
ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਕੇਲੋਨਾ ਵਿਚ ਪੰਜਾਬੀ ਕੈਬ ਡਰਾਈਵਰ ਜਰਮਨਪ੍ਰੀਤ ਸਿੰਘ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕੇਲੋਨਾ ਕੈਪੀਟਲ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕੇਲੋਨਾ ਕੈਬਸ ਨੇ ਡਰਾਈਵਰ ਦੇ ਇਲਾਜ ਲਈ ਇੱਕ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਰਿਪੋਰਟ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੈਕਸੀ ਡਰਾਈਵਰ ਕੰਪਨੀ ਨਾਲ ਆਪਣੀ ਦੂਜੀ ਸ਼ਿਫਟ 'ਤੇ ਸੀ। ਸ਼ਿਫਟ ਦੌਰਾਨ, ਕਥਿਤ ਤੌਰ 'ਤੇ ਹਮਲਾਵਰ ਆਏ ਤੇ ਉਨ੍ਹਾਂ ਨੇ ਜਰਮਨਪ੍ਰੀਤ ਤੋਂ 100 ਡਾਲਰ ਮੰਗੇ ਪਰ ਜਰਮਨਪ੍ਰੀਤ ਨੇ ਡਾਲਰ ਦੇਣ ਤੋਂ ਮਨ੍ਹਾਂ ਕਰ ਕਰ ਦਿੱਤਾ।
ਇਸ ਤੋਂ ਬਾਅਦ ਹਮਲਾਵਰਾਂ ਨੇ ਜਰਮਨਪ੍ਰੀਤ ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਜਰਮਨਪ੍ਰੀਤ ਨੂੰ 30 ਤੋਂ ਵੱਧ ਟਾਂਕੇ ਲੱਗੇ ਹਨ। ਉਹ ਹੁਣ ਆਪਣੇ ਘਰ ਹੈ। ਪੁਲਿਸ ਨੇ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।