- Updated: August 18, 2024 11:52 AM
ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਹਰਸ਼ਵੀਰ ਸਿੰਘ ਮੱਲੀ (31) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕੈਲਗਰੀ 'ਚ ਹਾਈਵੇਅ ਉੱਤੇ ਅਮੋਨੀਅਮ ਨਾਈਟ੍ਰੇਟ ਨਾਲ ਭਰਿਆ ਇਕ ਸੈਮੀ ਟਰੱਕ ਪਲਟ ਗਿਆ।
ਜਿਸ ਨੂੰ ਪੰਜਾਬੀ ਮੂਲ ਦਾ ਡਰਾਈਵਰ ਹਰਸ਼ਵੀਰ ਸਿੰਘ ਮੱਲੀ 31 ਸਾਲਾ ਚਲਾ ਰਿਹਾ ਸੀ। ਜਿਸ ਦੀ ਹੇਠਾਂ ਦੱਬੇ ਜਾਣ ਕਾਰਨ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪਿਛਲੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਕੈਲਗਰੀ ਵਿਖੇ ਰਹਿ ਰਿਹਾ ਸੀ।
ਮ੍ਰਿਤਕ ਹਰਸ਼ਵੀਰ ਸਿੰਘ ਮੱਲੀ ਆਪਣੇ ਪਿੱਛੇ ਪਤਨੀ ਅਤੇ 2 ਬੇਟੇ ਇਕ 3 ਸਾਲਾ ਅਤੇ ਦੂਜਾ 15 ਮਹੀਨਿਆਂ ਦਾ ਛੱਡ ਗਿਆ ਹੈ। ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਕਰਕੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।