- Updated: May 22, 2024 04:27 PM
ਆਸਟਰੇਲੀਆ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਵਿਚ ਦਰਦਨਾਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਹਿਜਪ੍ਰੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਵਾਹਨਾਂ ਦੀ ਆਪਸੀ ਟੱਕਰ ‘ਚ ਕਾਰ ਪਲਟ ਗਈ ਜਿਸ ਨੂੰ ਸਹਿਜਪ੍ਰੀਤ ਚਲਾ ਰਿਹਾ ਸੀ, ਦੀ ਮੌਕੇ 'ਤੇ ਹੀ ਹੋ ਗਈ।
ਦੱਸਣਯੋਗ ਹੈ ਕਿ ਮ੍ਰਿਤਕ 3 ਮਹੀਨੇ ਪਹਿਲਾਂ ਹੀ ਉੇਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਆਇਆ ਸੀ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਮੋਹਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਹਿਜਪ੍ਰੀਤ ਸ਼ੁਰੂ ਤੋਂ ਹੀ ਪੜ੍ਹਾਈ ‘ਚ ਚੰਗਾ ਸੀ, ਉਸਦੇ ਚੰਗੇ ਭਵਿੱਖ ਲਈ ਕਰਜ਼ਾ ਲੈ ਕੇ ਵਿਦੇਸ਼ ਪੜ੍ਹਨ ਭੇਜਿਆ ਸੀ।
ਪਰਿਵਾਰ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਹਾਰ ਲਗਾਈ ਹੈ ਕਿ ਪੁੱਤ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਪੰਜਾਬ ਭੇਜਿਆ ਜਾਵੇ ਤਾਂ ਜੋ ਉਹ ਪੁੱਤ ਦ ਸਸਕਾਰ ਕਰ ਸਕਣ।