SC ਦਾ ਸੰਸਦ ''ਚੋਂ ਮੁਅੱਤਲੀ ਮਾਮਲੇ ''ਚ ਬਿਆਨ, ਬਿਨਾਂ ਸ਼ਰਤ ਚੇਅਰਮੈਨ ਤੋਂ ਮੁਆਫੀ ਮੰਗਣ ਰਾਘਵ ਚੱਢਾ। 

SC ਦਾ ਸੰਸਦ ''ਚੋਂ ਮੁਅੱਤਲੀ ਮਾਮਲੇ ''ਚ ਬਿਆਨ, ਬਿਨਾਂ ਸ਼ਰਤ ਚੇਅਰਮੈਨ ਤੋਂ ਮੁਆਫੀ ਮੰਗਣ ਰਾਘਵ ਚੱਢਾ। 

ਸੁਪਰੀਮ ਕੋਰਟ ਨੇ 'ਆਪ' ਨੇਤਾ ਰਾਘਵ ਚੱਢਾ ਨੂੰ ਸਦਨ ਤੋਂ ਮੁਅੱਤਲ ਕਰਨ ਦੇ ਮਾਮਲੇ 'ਚ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਮਿਲਣ ਅਤੇ ਬਿਨਾਂ ਸ਼ਰਤ ਮੁਆਫੀ ਮੰਗਣ ਦਾ ਸੁਝਾਅ ਦਿਤਾ ਹੈ। ਸੁਪਰੀਮ ਕੋਰਟ ਨੇ ਚੱਢਾ ਦੇ ਵਕੀਲ ਦਾ ਬਿਆਨ ਦਰਜ ਕੀਤਾ ਕਿ ਸੰਸਦ ਮੈਂਬਰ ਦਾ ਉਸ ਸਦਨ ਦੀ ਮਰਿਆਦਾ ਨੂੰ ਪ੍ਰਭਾਵਿਤ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹ ਰਾਜ ਸਭਾ ਸਪੀਕਰ ਨਾਲ ਮੁਲਾਕਾਤ ਦਾ ਸਮਾਂ ਮੰਗਣਗੇ ਤੇ ਉਨ੍ਹਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਣਗੇ। ਅਦਾਲਤ ਦਾ ਕਹਿਣਾ ਹੈ ਕਿ ਸਦਨ ਦੇ ਤੱਥਾਂ ਅਤੇ ਹਾਲਾਤਾਂ ਦੇ ਪਿਛੋਕੜ ਵਿਚ ਸਪੀਕਰ ਮੁਆਫ਼ੀਨਾਮੇ 'ਤੇ ਹਮਦਰਦੀ ਨਾਲ ਵਿਚਾਰ ਕਰ ਸਕਦੇ ਹਨ।

ਹੁਣ ਮੁਅੱਤਲੀ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ 'ਆਪ' ਸੰਸਦ ਮੈਂਬਰ ਦੀ ਪਟੀਸ਼ਨ 'ਤੇ ਸੁਣਵਾਈ ਤੈਅ ਕੀਤੀ ਹੈ। ਨਾਲ ਹੀ ਅਟਾਰਨੀ ਜਨਰਲ ਨੂੰ ਇਸ ਮਾਮਲੇ ਵਿੱਚ ਹੋਰ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।