ਨਵਜੋਤ ਕੌਰ ਸਿੱਧੂ ਰਾਹੁਲ ਗਾਂਧੀ ''ਤੇ ਭੜਕੇ ਤੇ ਕਿਹਾ ," ਕਿਹਾ ਪੱਪੂ ਨੇ ਆਪਣੇ ਨਾਮ ''ਤੇ ਮੋਹਰ ਲਗਾ ਦਿੱਤੀ"

ਨਵਜੋਤ ਕੌਰ ਸਿੱਧੂ ਰਾਹੁਲ ਗਾਂਧੀ ''ਤੇ ਭੜਕੇ ਤੇ ਕਿਹਾ ,

ਕਾਂਗਰਸ ਵਿਚੋਂ ਕੱਢੇ ਜਾਣ ਦੇ ਬਿਆਨ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ 'ਤੇ ਵੱਡੇ ਸਵਾਲ ਹਮਲਾ ਕੀਤਾ ਹੈ। ਨਵਜੋਤ ਕੌਰ ਨੇ ਰਾਹੁਲ ਗਾਂਧੀ ਨੂੰ ਪੱਪੂ ਦੱਸਦਿਆਂ ਕਿਹਾ ਹੈ ਕਿ "ਪੱਪੂ" ਨੇ ਆਖਰਕਾਰ ਆਪਣੇ ਨਾਮ 'ਤੇ ਮੋਹਰ ਲਗਾ ਦਿੱਤੀ ਹੈ। ਸਿੱਧੂ ਨੇ ਰਾਹੁਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਅਤੇ ਗਿਆਨਵਾਨ ਸਮਝਦਾ ਹੈ, ਜਦੋਂ ਕਿ ਉਹ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਸਿੱਧੂ ਨੇ ਦੋਸ਼ ਲਾਇਆ ਕਿ ਇਸ ਆਗੂ ਦੇ ਨਜ਼ਦੀਕੀ ਲੋਕ ਉਸ ਨੂੰ ਹਕੀਕਤ ਤੋਂ ਦੂਰ ਰੱਖਦੇ ਹਨ ਅਤੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਹੀ ਟਿਕਟਾਂ ਵੇਚ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊ ਰਹੇ ਹਨ।

ਉਨ੍ਹਾਂ ਨੇ ਰਾਹੁਲ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਕਿਸੇ ਵੀ ਐਮਰਜੈਂਸੀ ਕਾਲ 'ਤੇ ਪ੍ਰਤੀਕਿਰਿਆ ਦੇਣ ਲਈ 6 ਮਹੀਨਿਆਂ ਤੋਂ ਵੱਧ ਦਾ ਸਮਾਂ ਲੈਂਦਾ ਹੈ, ਜਿਸ ਕਾਰਨ ਨੁਕਸਾਨ ਹੋਣਾ ਲਾਜ਼ਮੀ ਹੋ ਜਾਂਦਾ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਆਗੂ ਦੇ ਸਮਰਥਕ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹਨ? ਸਿੱਧੂ ਅਨੁਸਾਰ, ਜ਼ਿਆਦਾਤਰ ਆਗੂ ਨਿਸ਼ਕਾਮ ਸੇਵਾ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿਚ ਰੁੱਝੇ ਹੋਏ ਹਨ।

ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਆਪਣੇ ਸਾਥੀਆਂ ਨੂੰ ਮੌਜੂਦਾ ਸਰਕਾਰ ਵਿਰੁੱਧ ਬੋਲਣ ਅਤੇ ਆਪਣੀਆਂ ਫਾਈਲਾਂ ਦੇ ਖੁਲਾਸੇ ਦਾ ਸਾਹਮਣਾ ਕਰਨ ਲਈ ਕਹਿਣ। ਅੰਤ ਵਿਚ ਸਿੱਧੂ ਨੇ ਰਾਹੁਲ ਨੂੰ ਇੱਕ "ਚੰਗੇ ਦੋਸਤ" ਵਜੋਂ ਸਲਾਹ ਦਿੱਤੀ ਕਿ ਉਸ ਨੂੰ ਵਧੇਰੇ ਸਿਆਣਾ, ਗੰਭੀਰ, ਗ੍ਰਹਿਣਸ਼ੀਲ ਅਤੇ ਵਿਹਾਰਕ ਹੋਣਾ ਚਾਹੀਦਾ ਹੈ।