- Updated: June 10, 2025 01:42 PM
ਰਾਜਾ ਰਘੂਵੰਸ਼ੀ ਕਤਲ ਮਾਮਲਾ ’ਚ ਵੱਡੀ ਕਾਰਵਾਈ ਹੋਈ ਹੈ। ਕਤਲ ਮਾਮਲੇ ਦੀ ਮੁੱਖ ਮੁਲਜ਼ਮ ਸੋਨਮ ਦੀ ਅੱਜ ਅਦਾਲਤ 'ਚ ਪੇਸ਼ੀ ਹੋਈ। ਅਦਾਲਤ ਨੇ ਮੇਘਾਲਿਆ ਪੁਲਿਸ ਨੂੰ ਸੋਨਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿਤਾ ਹੈ।
ਜਾਣਕਾਰੀ ਅਨੁਸਾਰ ਰਾਜਾ ਰਘੂਵੰਸ਼ੀ ਕਤਲ ਮਾਮਲੇ ਦੀ ਮੁਲਜ਼ਮ ਸੋਨਮ ਤੇ 4 ਹੋਰ ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ੀ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਮੇਘਾਲਿਆ ਪੁਲਿਸ ਨੂੰ ਸੋਨਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਤੇ ਬਾਕੀ 4 ਮੁਲਜ਼ਮਾਂ ਦਾ 7 ਦਿਨਾਂ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿਤਾ ਹੈ। ਫਿਲਹਾਲ ਚਾਰੋ ਮੁਲਜ਼ਮ ਇੰਦੌਰ ਪੁਲਿਸ ਦੀ ਹਿਰਾਸਤ 'ਚ ਹਨ।
ਇਧਰ ਸੋਨਮ ਦੀ ਗਾਜ਼ੀਪੁਰ ਜ਼ਿਲ੍ਹਾ ਹਸਪਤਾਲ ਵਿਚ ਡਾਕਟਰੀ ਜਾਂਚ ਕੀਤੀ ਗਈ, ਜਿਥੋਂ ਮੇਘਾਲਿਆ ਪੁਲਿਸ ਉਸ ਨੂੰ ਸ਼ਿਲਾਂਗ ਲੈ ਜਾਵੇਗੀ। ਸੋਨਮ ਜ਼ਿਲ੍ਹਾ ਹਸਪਤਾਲ ਵਿਚ ਬਹੁਤ ਡਰੀ ਹੋਈ ਲੱਗ ਰਹੀ ਸੀ। ਪੁਲਿਸ ਹੁਣ ਉਸ ਨੂੰ ਪਟਨਾ ਰਾਹੀਂ ਸ਼ਿਲਾਂਗ ਲੈ ਜਾਵੇਗੀ।