ਰਾਜਾ ਵੜਿੰਗ ਨੇ ਭਾਜਪਾ ਦੇ ਪੋਸਟਰ ''ਚ ਬੇਅੰਤ ਸਿੰਘ ਦੀ ਤਸਵੀਰ ਦੇਖ ਕੇ ਬਿੱਟੂ ''ਤੇ ਕੱਸਿਆ ਤੰਜ, ਕਿਹਾ-''''ਤੁਸੀਂ ਆਪ ਤਾਂ...''''

ਰਾਜਾ ਵੜਿੰਗ ਨੇ ਭਾਜਪਾ ਦੇ ਪੋਸਟਰ ''ਚ ਬੇਅੰਤ ਸਿੰਘ ਦੀ ਤਸਵੀਰ ਦੇਖ ਕੇ ਬਿੱਟੂ ''ਤੇ ਕੱਸਿਆ ਤੰਜ, ਕਿਹਾ-''''ਤੁਸੀਂ ਆਪ ਤਾਂ...''''

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ 'ਚ ਸਿਆਸੀ ਉਮੀਦਵਾਰ ਆਪਣੀਆਂ ਪਾਰਟੀਆਂ ਨੂੰ ਜਿਤਾਉਣ ਲਈ ਪੂਰੀ ਵਾਹ ਲਗਾ ਰਹੇ ਹਨ। ਚੋਣ ਪ੍ਰਚਾਰ ਵੀ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਅਜਿਹੇ 'ਚ ਭਾਜਪਾ ਵੱਲੋਂ ਵੀ ਇਕ ਪੋਸਟਰ ਜਾਰੀ ਕੀਤਾ ਗਿਆ ਹੈ, ਜੋ ਕਿ ਕਾਂਗਰਸੀ ਆਗੂਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 

ਬੀਤੇ ਦਿਨੀਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਲੁਧਿਆਣਾ ਤੋਂ ਹੀ ਲੋਕ ਸਭਾ ਉਮੀਦਵਾਰ ਐਲਾਨਿਆ ਹੈ। ਅਜਿਹੇ 'ਚ ਉਨ੍ਹਾਂ ਵੱਲੋਂ ਇਕ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ 'ਚ ਰਵਨੀਤ ਸਿੰਘ ਬਿੱਟੂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦਿਖਾਈ ਦੇ ਰਹੇ ਹਨ। 

               Image

ਇਸ ਪੋਸਟਰ ਬਾਰੇ ਖ਼ਾਸ ਗੱਲ ਇਹ ਰਹੀ ਕਿ ਇਸ ਪੋਸਟਰ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਵੀ ਤਸਵੀਰ ਸ਼ਾਮਲ ਕੀਤੀ ਗਈ ਹੈ, ਜੋ ਕਿ ਕਾਂਗਰਸ ਦੇ ਆਗੂ ਸਨ। ਅਜਿਹੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਵਨੀਤ ਬਿੱਟੂ 'ਤੇ ਤੰਜ ਕਸਦਿਆਂ ਆਪਣੇ 'ਐਕਸ' ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ।

ਇਸ ਪੋਸਟ 'ਚ ਉਨ੍ਹਾਂ ਰਵਨੀਤ ਬਿੱਟੂ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਉਹ ਖ਼ੁਦ ਤਾਂ ਆਪਣੀ ਸਿਆਸੀ ਭੁੱਖ ਨੂੰ ਸਾਰੀ ਦੁਨੀਆ ਅੱਗੇ ਜ਼ਾਹਿਰ ਕਰ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ, ਪਰ ਭਾਜਪਾ ਦੇ ਪੋਸਟਰ 'ਚ ਬੇਅੰਤ ਸਿੰਘ ਦੀ ਤਸਵੀਰ ਜੋੜ ਕੇ ਉਨ੍ਹਾਂ ਨੂੰ ਬਦਨਾਮ ਤਾਂ ਨਾ ਕਰਨ। ਅਜਿਹਾ ਕਰ ਕੇ ਉਹ ਬੇਅੰਤ ਸਿੰਘ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹਨ।