ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ , ਬਲਕੌਰ ਸਿੰਘ ਨਾਲ ਬੰਦ ਕਮਰੇ ''ਚ ਹੋਈ ਮੀਟਿੰਗ

ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ , ਬਲਕੌਰ ਸਿੰਘ ਨਾਲ ਬੰਦ ਕਮਰੇ ''ਚ ਹੋਈ ਮੀਟਿੰਗ

ਦੇਸ਼ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਕਾਂਗਰਸ ਵੱਲੋਂ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੀ ਅਗਵਾਈ 'ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬਣਾਉਣ ਲਈ ਉਨ੍ਹਾਂ ਨੂੰ ਮਨਾਉਣ ਉਨ੍ਹਾਂ ਦੀ ਹਵੇਲੀ ਵਿਖੇ ਪਹੁੰਚ ਗਏ ਹਨ।

ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਵੱਲੋਂ ਜੀਤ ਮੋਹਿੰਦਰ ਸਿੰਘ ਦੀ ਜਗ੍ਹਾ ਬਲਕੌਰ ਸਿੰਘ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਜਾਂ ਸ਼ਾਇਦ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਇਹ ਕਹਿ ਦੇਣ ਕਿ ਉਹ ਜੀਤ ਮੋਹਿੰਦਰ ਸਿੱਧੂ ਨੂੰ ਹੀ ਸਮਰਥਨ ਕਰਨਗੇ। ਹੁਣ ਇਹ ਤਾਂ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਸਾਫ਼ ਹੋ ਸਕਦਾ ਹੈ ਕਿ ਬਲਕੌਰ ਸਿੰਘ ਦਾ ਆਖ਼ਰੀ ਫੈਸਲਾ ਕੀ ਹੋਵੇਗਾ।