- Updated: July 23, 2024 03:33 PM
ਇੱਥੇ 18 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਸਿਵਲ ਹਸਪਤਾਲ ਜ਼ੀਰਾ 'ਚ ਦਾਖ਼ਲ ਹੈ, ਜਿਸ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਗਾਇਆ ਕਿ ਜਬਰ-ਜ਼ਿਨਾਹ ਕਰਨ ਵਾਲਾ ਵਿਅਕਤੀ ਰਿਸ਼ਤੇ 'ਚ ਉਸ ਦਾ ਮਾਮਾ ਲੱਗਦਾ ਹੈ ਅਤੇ ਪਾਸਟਰ ਹੈ।
ਪੀੜਤ ਕੁੜੀ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਅਤੇ ਦੋਸ਼ੀ ਅਕਸਰ ਹੀ ਬੰਦਗੀ ਲਈ ਇਕੱਠੇ ਜਾਂਦੇ ਸੀ। ਬੀਤੀ 15 ਜੁਲਾਈ ਨੂੰ ਦੋਸ਼ੀ ਉਸਨੂੰ ਬੰਦਗੀ ਲਈ ਘਰੋਂ ਲੈ ਗਿਆ ਪਰ ਦੋਸ਼ੀ ਉਸ ਨੂੰ ਹਿਮਾਚਲ ਦੇ ਕਿਸੇ ਹੋਟਲ 'ਚ ਲੈ ਗਿਆ, ਜਿੱਥੇ ਦੋਸ਼ੀ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਫਿਲਹਾਲ ਪੁਲਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।