ਹਾਂਗਕਾਂਗ ''ਚ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਹੋਇਆ ਪੰਜ ਮੌਤਾਂ ਤੇ 27 ਹੋਏ ਜ਼ਖਮੀ

ਹਾਂਗਕਾਂਗ ''ਚ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਹੋਇਆ ਪੰਜ ਮੌਤਾਂ ਤੇ 27 ਹੋਏ ਜ਼ਖਮੀ

ਹਾਂਗਕਾਂਗ 'ਚ ਇਕ ਵੱਡੀ ਇਮਾਰਤ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਹੋਰ ਜ਼ਖਮੀ ਹੋ ਗਏ ਹਨ।ਹਾਂਗਕਾਂਗ ਦੇ ਜੌਰਡਨ 'ਚ 'ਨਿਊ ਲੱਕੀ ਹਾਊਸ' ਨਾਂ ਦੀ ਇਮਾਰਤ 'ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਅਜੇ ਵੀ ਮਦਦ ਲਈ ਗੁਹਾਰ ਲਗਾ ਰਹੇ ਹਨ। ਇਮਾਰਤ ਵਿਚ ਜ਼ਿਆਦਾਤਰ ਰਿਹਾਇਸ਼ੀ ਇਕਾਈਆਂ ਸ਼ਾਮਲ ਹੁੰਦੀਆਂ ਹਨ।

ਅਧਿਕਾਰੀਆਂ ਨੇ ਦਸਿਆ ਕਿ ਸਵੇਰੇ 7:53 'ਤੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਦਸਿਆ ਕਿ ਤਿੰਨ ਮਰਦ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਸਮੇਤ ਸਥਾਨਕ ਮੀਡੀਆ ਨੇ ਦਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇਕ ਜਿੰਮ 'ਚ ਲੱਗੀ। 'ਨਿਊ ਲੱਕੀ ਹਾਊਸ' ਵਿਚ 200 ਯੂਨਿਟ ਹਨ ਅਤੇ ਇਹ 1964 ਵਿਚ ਬਣਾਇਆ ਗਿਆ ਸੀ।

ਪ੍ਰਸ਼ਾਸਨ ਦੇ ਮੁੱਖ ਸਕੱਤਰ ਐਰਿਕ ਚੈਨ ਨੇ ਕਿਹਾ ਕਿ ਉਹ ਇਸ ਅੱਗ ਦੀ ਘਟਨਾ ਤੋਂ ਹੈਰਾਨ ਅਤੇ ਦੁਖੀ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।