- Updated: May 28, 2026 12:40 PM
ਖਮਾਣੋਂ ਖੁਰਦ ਤੋਂ ਮੋਟਰਸਾਈਕਲ ‘ਤੇ ਨੌਜਵਾਨ ਹੇਮਕੁੰਟ ਸਾਹਿਬ ਗਏ ਸਨ ਕਿ ਵਾਪਿਸ ਆਉਂਦੇ ਸਮੇਂ ਇੱਕ ਨੌਜਵਾਨ ਦੀ ਮੌਤ ਤੇ ਦੂਜੇ ਨੌਜਵਾਨ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕੰਗ ਅਤੇ ਸੁਖਵਿੰਦਰ ਸਿੰਘ ਘੱਗਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਿਸਕੁਟਾਂ ਦਾ ਲੰਗਰ ਲੈ ਕੇ ਹੇਮਕੁੰਟ ਸਾਹਿਬ ਜਾ ਰਹੇ ਸੀ ਤਾਂ ਰਸਤੇ ‘ਚੋਂ ਇਨ੍ਹਾਂ ਨੌਜਵਾਨਾਂ ਨੂੰ ਸੂਚਨਾ ਮਿਲੀ ਕਿ ਅੱਗੇ ਕਿਸੇ ਪੈਟਰੋਲ ਪੰਪ ਤੇ ਪੈਟਰੋਲ ਨਹੀਂ ਮਿਲ ਰਿਹਾ। ਜਿਸ ਦੇ ਚਲਦਿਆਂ ਉਕਤ ਨੌਜਵਾਨ ਰਸਤੇ ‘ਚ ਹੀ ਬਿਸਕੁਟਾਂ ਦਾ ਲੰਗਰ ਸੰਪੂਰਨ ਕਰਕੇ ਰਿਸ਼ੀਕੇਸ਼ ਤੋਂ ਪੈਟਰੋਲ ਦੀ ਕਿੱਲਤ ਦੇ ਚਲਦਿਆਂ ਵਾਪਸ ਮੁੜਨ ਲੱਗੇ ਤਾਂ ਰਸਤੇ ‘ਚ ਇੱਕ ਕਾਰ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਪਰਮਿੰਦਰ ਸਿੰਘ ਕੰਗ 25 ਸਾਲਾ ਖਮਾਣੋਂ ਖ਼ੁਰਦ ਗੰਭੀਰ ਜਖਮੀ ਹੋ ਗਿਆ ਅਤੇ ਇਸ ਨੌਜਵਾਨ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ ਜਦੋਂ ਕਿ ਇਸੇ ਪਿੰਡ ਦੇ ਦੂਸਰੇ ਨੌਜਵਾਨ ਸੁਖਵਿੰਦਰ ਸਿੰਘ ਉਮਰ 25 ਸਾਲ ਵੀ ਜ਼ਖ਼ਮੀ ਹੋ ਗਿਆ ਜੋ ਇਲਾਜ ਅਧੀਨ ਹੈ।