ਫਿਲੌਰ ਨੈਸ਼ਨਲ ਹਾਈਵੇਅ ''ਤੇ ਭਿਆਨਕ ਸੜਕ ਹਾਦਸਾ; ਕਾਰ ਤੇ ਟਰੱਕ ਦੀ ਟੱਕਰ ''ਚ ਕੁੜੀ ਦੀ ਮੌਤ

ਫਿਲੌਰ ਨੈਸ਼ਨਲ ਹਾਈਵੇਅ ''ਤੇ ਭਿਆਨਕ ਸੜਕ ਹਾਦਸਾ; ਕਾਰ ਤੇ ਟਰੱਕ ਦੀ ਟੱਕਰ ''ਚ ਕੁੜੀ ਦੀ ਮੌਤ

ਫਿਲੌਰ ਨੈਸ਼ਨਲ ਹਾਈਵੇਅ 'ਤੇ ਰਾਮਗੜ੍ਹ ਬਾਈਪਾਸ ਨੇੜੇ ਇਕ ਸਵਿੱਫਟ ਕਾਰ ਦੀ ਰੇਤ ਨਾਲ ਭਰੇ ਟਿੱਪਰ ਨਾਲ ਟਕਰ ਹੋ ਗਈ। ਇਸ ਹਾਦਸੇ ਵਿਚ ਕਾਰ 'ਚ ਸਵਾਰ 27 ਸਾਲਾ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਔਰਤ ਜ਼ਖ਼ਮੀ ਵੀ ਹੋਈ ਹੈ। ਮ੍ਰਿਤਕਾ ਦੀ ਪਛਾਣ ਸਿਮਰਨਜੋਤ ਕੌਰ ਅਤੇ ਜ਼ਖ਼ਮੀ ਦੀ ਰਾਜਵਿੰਦਰ ਕੌਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੋਡ ਸੇਫਟੀ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਰ 'ਚ ਸਵਾਰ ਔਰਤਾਂ ਡੇਰਾ ਬਾਬਾ ਨਾਨਕ ਤੋਂ ਲੁਧਿਆਣਾ ਜਾ ਰਹੀਆਂ ਸਨ ਜਦੋਂ ਉਹ ਫਿਲੌਰ ਨਾਮਧਾਰੀ ਵਰਕਸ਼ਾਪ ਪਹੁੰਚੀਆਂ ਤਾਂ ਇਕ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਕਾਰ 'ਚ ਡਰਵਾਈਰ ਅਤੇ ਦੋ ਔਰਤਾਂ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ 27 ਸਾਲਾ ਸਿਮਰਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀ ਦੀ ਹਾਲਤ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਨੂੰ ਇਕ ਨਿੱਜੀ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਲਿਜਾਇਆ ਗਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।