- Updated: September 29, 2024 07:07 PM
ਪੰਜਾਬ ਦੀ ਸਿਆਸਤ ਵਿੱਚ ਅੱਜ ਸਾਰਾ ਦਿਨ ਕੁਲਤਾਰ ਸਿੰਘ ਸੰਧਵਾਂ ਦੀ ਸੁਰੱਖਿਆ ਵਧਾਏ ਜਾਣ ਅਤੇ ਕੋਈ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਇਨ੍ਹਾਂ ਚਰਚਾਵਾਂ ਦੇ ਬਾਜ਼ਾਰ ਦੇਰ ਸ਼ਾਮ ਉਸ ਵੇਲੇ ਠੰਡੇ ਹੋਏ ਜਦ ਖੁਦ ਕੁਲਤਾਰ ਸਿੰਘ ਸੰਧਾਵਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਚਰਚਾਵਾਂ 'ਤੇ ਖੁੱਲ ਕੇ ਗੱਲ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਸੰਧਵਾਂ ਨੇ ਦੱਸਿਆ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਬਤੌਰ ਸਪੀਕਰ ਸੌਂਪੀ ਹੈ, ਮੈਂ ਪਾਰਟੀ ਦਾ ਧੰਨਵਾਦੀ ਹਾਂ ਪਰ ਜੋ ਚਰਚਾਵਾਂ ਦਾ ਬਾਜ਼ਾਰ ਹੈ, ਉਹ ਬਿਲਕੁਲ ਗਲਤ ਹੈ। ਅਜਿਹਾ ਕੁੱਝ ਵੀ ਨਹੀਂ ਹੈ। ਇਸ ਸਰਾਸਰ ਅਫਵਾਹਾਂ ਹਨ।