ਕੇਂਦਰੀ ਗ੍ਰਹਿ ਮੰਤਰਾਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫ਼ੈਸਲਾ

ਕੇਂਦਰੀ ਗ੍ਰਹਿ ਮੰਤਰਾਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫ਼ੈਸਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਇਹ ਫ਼ੈਸਲਾ ਕੇਂਦਰੀ ਖ਼ੁਫ਼ੀਆ ਏਜੰਸੀ ਦੇ ਆਧਾਰ 'ਤੇ ਲਿਆ ਗਿਆ ਹੈ। ਕੇਂਦਰੀ ਖੁਫ਼ੀਆ ਏਜੰਸੀ ਆਈ. ਬੀ. ਦੇ ਰਿਪੋਰਟ ਦੇ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਜੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਿਚ ਸੀ. ਆਰ. ਪੀ. ਐੱਫ਼. ਦੇ ਜਵਾਨ ਤਾਇਨਾਤ ਰਹਿਣਗੇ। ਪੰਜਾਬ ਦੇ ਪਿਛਲੇ ਦਿਨਾਂ ਦੇ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ।

ਦੱਸ ਦੇਈਏ ਕਿ ਕਿਸ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ, ਇਸ ਦਾ ਫੈਸਲ ਕੇਂਦਰ ਸਰਕਾਰ ਕਰਦੀ ਹੈ। ਖੁਫੀਆ ਵਿਭਾਗਾਂ ਵੱਲੋਂ ਹਾਸਲ ਸੂਚਨਾ ਦੇ ਆਧਾਰ ‘ਤੇ ਵੀਆਈਪੀਜ਼ ਨੂੰ ਜ਼ੈੱਡ ਪਲੱਸ ਅਤੇ ਹੋਰ ਕਿਸਮ ਦੀ ਸੁਰੱਖਿਆ ਦਿੱਤੀ ਜਾਂਦੀ ਹੈ। Z ਸੁਰੱਖਿਆ ਦੀਆਂ ਦੋ ਕਿਸਮਾਂ ਹਨ। ਇਕ ਜ਼ੈੱਡ ਪਲੱਸ ਅਤੇ ਦੂਜਾ ਜ਼ੈੱਡ ਸਕਿਓਰਿਟੀ। ਆਮ ਤੌਰ ‘ਤੇ ਕੇਂਦਰ ਦੇ ਵੱਡੇ ਮੰਤਰੀਆਂ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲਦੀ ਹੈ।

ਇਸ ਦੌਰਾਨ ਭਾਰਤ ਵਿੱਚ ਸੁਰੱਖਿਆ ਪ੍ਰਣਾਲੀ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। Z ਪਲੱਸ (Z+), (ਉੱਚਤਮ ਪੱਧਰ); Z (ਜ਼ੈੱਡ), Y (ਵਾਈ) ਅਤੇ X (ਐਕਸ) ਸ਼੍ਰੇਣੀ। ਸਰਕਾਰ ਤੈਅ ਕਰ ਸਕਦੀ ਹੈ ਕਿ ਇਨ੍ਹਾਂ 4 ਸ਼੍ਰੇਣੀਆਂ ਵਿੱਚ ਕਿਸ ਨੂੰ ਕਿਸ ਪੱਧਰ ਦੀ ਸੁਰੱਖਿਆ ਦਿੱਤੀ ਜਾਵੇ। ਖਤਰੇ ਦੇ ਮੱਦੇਨਜ਼ਰ ਸਰਕਾਰ ਨੂੰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ, ਕੇਂਦਰੀ ਮੰਤਰੀ, ਸੰਸਦ ਮੈਂਬਰ, ਵਿਧਾਇਕ, ਕੌਂਸਲਰ, ਨੌਕਰਸ਼ਾਹ, ਸਾਬਕਾ ਨੌਕਰਸ਼ਾਹ, ਜੱਜ, ਸਾਬਕਾ ਜੱਜ, ਵਪਾਰੀ, ਕ੍ਰਿਕਟਰ, ਫਿਲਮ ਕਲਾਕਾਰ, ਸਾਧੂ-ਸੰਤ ਜਾਂ ਆਮ ਨਾਗਰਿਕ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ।

ਜ਼ੈੱਡ ਪਲੱਸ ਸੁਰੱਖਿਆ ਨੂੰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੁਰੱਖਿਆ ਮੰਨਿਆ ਜਾਂਦਾ ਹੈ। ਇਸ ਵਿੱਚ 36 ਸੁਰੱਖਿਆ ਕਰਮਚਾਰੀ ਹਨ। ਇਨ੍ਹਾਂ ‘ਚ 10 NSG (NSG) ਅਤੇ SPG (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਕਮਾਂਡੋ ਹਨ। ਨਾਲ ਹੀ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਵਿੱਚ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਸੀਆਰਪੀਐਫ ਦੇ ਜਵਾਨ ਵੀ ਸੁਰੱਖਿਆ ਵਿੱਚ ਤਾਇਨਾਤ ਹਨ। ਇਸ ਸੁਰੱਖਿਆ ਵਿੱਚ ਪਹਿਲੇ ਸਰਕਲ ਦੀ ਜ਼ਿੰਮੇਵਾਰੀ ਐਨਐਸਜੀ ਦੀ ਹੈ ਜਦੋਂਕਿ ਦੂਜੀ ਪਰਤ ਐਸਪੀਜੀ ਕਮਾਂਡੋਜ਼ ਦੀ ਹੈ। ਇਸ ਦੇ ਨਾਲ, ਐਸਕਾਰਟਸ ਅਤੇ ਪਾਇਲਟ ਵਾਹਨ ਵੀ Z+ ਸੁਰੱਖਿਆ ਵਿੱਚ ਦਿੱਤੇ ਗਏ ਹਨ।