''ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ'' ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ,ਹੋਣਗੇ ਨਵੇਂ ਬਦਲਾਅ

''ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ'' ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ,ਹੋਣਗੇ ਨਵੇਂ ਬਦਲਾਅ

ਪੰਜਾਬ ਸਰਕਾਰ ਵੱਲੋਂ ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਨੂੰ ਪੰਜਾਬੀ ਵਿਰਾਸਤ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। 28 ਸਤੰਬਰ, 2022 ਨੂੰ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ਰੱਖਿਆ ਗਿਆ ਸੀ। ਹੁਣ ਇਸ ਨਵੇਂ ਨਾਂ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾ ਸਰਕਾਰ ਨੇ ਹੁਣ ਇੱਥੇ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਬਾਰੇ ਜਾਣੂੰ ਕਰਵਾਉਣ ਦੀ ਯੋਜਨਾ ਬਣਾਈ ਹੈ।ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ 'ਤੇ 6.52 ਕਰੋੜ ਰੁਪਿਆ ਖ਼ਰਚਣ ਦੀ ਤਿਆਰੀ ਕਰ ਰਹੀ ਹੈ। ਇੱਥੇ ਨਿਸ਼ਾਨ-ਏ-ਇਨਕਲਾਬ ਪਲਾਜ਼ਾ ਬਣਾਉਣ ਦੀ ਤਿਆਰੀ ਖਿੱਚੀ ਜਾ ਰਹੀ ਹੈ। 

                    Image

ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਧੀਆ ਦਿੱਖ ਦੇਣ ਲਈ ਸਰਕਾਰ ਨੇ ਇੱਥੇ ਕਈ ਚੰਗੀਆਂ ਸਹੂਲਤਾਂ ਦੇਣ ਲਈ ਏਅਰਪੋਰਟ ਰੋਡ ‘ਤੇ ਵੀ ਕਾਫੀ ਪੈਸਾ ਖਰਚ ਕੀਤਾ ਹੈ।ਸੜਕ 'ਤੇ ਲਾਏ ਗਏ ਪੌਦਿਆਂ ਅਤੇ ਚੌੜੀ ਸੜਕ ਨੂੰ ਦੇਖ ਕੇ ਇਕ ਵਾਰ ਲੱਗਦਾ ਹੈ ਕਿ ਜਿਵੇਂ ਵਿਦੇਸ਼ ਆ ਗਏ ਹੋਵੋ। ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਜਲਦੀ ਹੀ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਟੈਂਡਰ ਜਾਰੀ ਹੋਣ ਮਗਰੋਂ ਠੇਕੇਦਾਰ ਨੂੰ 6 ਮਹੀਨਿਆਂ ਅੰਦਰ ਸਾਰਾ ਕੰਮ ਖ਼ਤਮ ਕਰਨਾ ਪਵੇਗਾ।