ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, 10 ਥਾਵਾਂ ‘ਤੇ ਖੇਡੇ ਜਾਣਗੇ ਫਾਈਨਲ ਸਣੇ 48 ਮੈਚ

ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, 10 ਥਾਵਾਂ ‘ਤੇ ਖੇਡੇ ਜਾਣਗੇ ਫਾਈਨਲ ਸਣੇ 48 ਮੈਚ

ICC ਨੇ ਵਨਡੇ ਵਿਸ਼ਵ ਕੱਪ 2023 ਦਾ ਮੰਗਲਵਾਰ ਨੂੰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਫਾਈਨਲ ਸਮੇਤ ਕੁੱਲ 48 ਮੈਚ 10 ਥਾਵਾਂ ‘ਤੇ ਖੇਡੇ ਜਾਣਗੇ। ਇਹ ਟੂਰਨਾਮੈਂਟ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਦੋਵੇਂ ਟੀਮਾਂ 2019 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਇਹ ਦੋਵੇਂ ਟੀਮਾਂ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਣਗੀਆਂ।

                Image

ਡਰਾਫਟ ਸ਼ਡਿਊਲ ‘ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਮੈਦਾਨ ‘ਤੇ ਆਸਟਰੇਲੀਆ ਨਾਲ ਹੋਵੇਗਾ। 15 ਅਕਤੂਬਰ ਨੂੰ ਭਾਰਤ ਅਹਿਮਦਾਬਾਦ ਦੇ ਮੈਦਾਨ ‘ਤੇ ਪਾਕਿਸਤਾਨ ਖਿਲਾਫ ਮੈਚ ਖੇਡੇਗਾ। ਇਸ ਵਿਸ਼ਵ ਕੱਪ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ। ਅੱਠ ਟੀਮਾਂ ਪਹਿਲਾਂ ਹੀ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਅਤੇ ਬਾਕੀ ਦੇ ਦੋ ਸਥਾਨਾਂ ਲਈ ਜ਼ਿੰਬਾਬਵੇ ਵਿੱਚ ਕੁਆਲੀਫਾਇਰ ਰਾਊਂਡ ਖੇਡਿਆ ਜਾ ਰਿਹਾ ਹੈ।ਇਸ ਵਿੱਚ ਛੇ ਟੀਮਾਂ ਸੁਪਰ ਸਿਕਸ ਵਿੱਚ ਜਗ੍ਹਾ ਬਣਾਉਣਗੀਆਂ। ਇਨ੍ਹਾਂ ਵਿੱਚੋਂ ਦੋ ਟੀਮਾਂ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੇ ਮੁੱਖ ਦੌਰ ਵਿੱਚ ਹਿੱਸਾ ਲੈਣਗੀਆਂ। ਫਿਲਹਾਲ ਪਹਿਲੇ ਦੋ ਵਿਸ਼ਵ ਕੱਪ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਇਸ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ ‘ਤੇ ਹੈ। ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦੇ ਮੁੱਖ ਦੌਰ ‘ਚ ਖੇਡਣ ਦੇ ਸਭ ਤੋਂ ਜ਼ਿਆਦਾ ਮੌਕੇ ਹਨ।

ਵਨਡੇ ਵਿਸ਼ਵ ਕੱਪ ਵਿਚ ਸ਼ਾਮਲ ਹੋਣ ਵਾਲੀਆਂ ਬਾਕੀ ਦੋ ਟੀਮਾਂ ਦਾ ਫੈਸਲਾ ਵੀ 9 ਜੁਲਾਈ ਨੂੰ ਹੋਵੇਗਾ। ਇਸ ਵਿਸ਼ਵ ਕੱਪ ਵਿੱਚ ਸਾਰੀਆਂ ਟੀਮਾਂ ਬਾਕੀ ਨੌਂ ਟੀਮਾਂ ਦੇ ਨਾਲ ਰਾਊਂਡ ਰੌਬਿਨ ਫਾਰਮੈਟ ਵਿੱਚ ਖੇਡਣਗੀਆਂ। ਇਨ੍ਹਾਂ ਵਿੱਚੋਂ, ਅੰਕ ਸੂਚੀ ਵਿੱਚ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਜੇਤੂ ਟੀਮਾਂ ਫਾਈਨਲ ਵਿੱਚ ਭਿੜਨਗੀਆਂ।

ਭਾਰਤ ਦਾ ਸ਼ਡਿਊਲ
IND vs AUS, 8 ਅਕਤੂਬਰ, ਚੇਨਈ
IND vs AFG, 11 ਅਕਤੂਬਰ, ਦਿੱਲੀ
ਭਾਰਤ vs ਪਾਕਿ, 15 ਅਕਤੂਬਰ, ਅਹਿਮਦਾਬਾਦ
IND vs BAN, 19 ਅਕਤੂਬਰ, ਪੁਣੇ
IND vs NZ, 22 ਅਕਤੂਬਰ, ਧਰਮਸ਼ਾਲਾ
IND vs ENG 29 ਅਕਤੂਬਰ ਲਖਨਊ
IND vs ਕੁਆਲੀਫਾਇਰ, 2 ਨਵੰਬਰ, ਮੁੰਬਈ
IND vs SA, 5 ਨਵੰਬਰ, ਕੋਲਕਾਤਾ
IND vs ਕੁਆਲੀਫਾਇਰ, 11 ਨਵੰਬਰ, ਬੈਂਗਲੁਰੂ

ਇਨ੍ਹਾਂ 12 ਮੈਦਾਨਾਂ 'ਚ ਮੈਚ ਖੇਡੇ ਜਾਣਗੇ
ਬੀਸੀਸੀਆਈ ਨੇ ਸੋਮਵਾਰ ਨੂੰ ਮੁੰਬਈ 'ਚ ਰਾਜ ਕ੍ਰਿਕਟ ਸੰਘਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ ਸੀ, ਇਹ ਉਹ ਰਾਜ ਸੰਘ ਸਨ ਜਿੱਥੇ ਵਿਸ਼ਵ ਕੱਪ ਦੇ ਮੁਕਾਬਲੇ ਕਰਵਾਏ ਜਾਣਗੇ। ਇਹ 12 ਸ਼ਹਿਰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਅਹਿਮਦਾਬਾਦ, ਲਖਨਊ, ਧਰਮਸ਼ਾਲਾ, ਹੈਦਰਾਬਾਦ, ਤਿਰੂਵਨੰਤਪੁਰਮ, ਪੁਣੇ ਅਤੇ ਗੁਹਾਟੀ ਹਨ।