ਸੰਜੇ ਰਾਉਤ ਤੇ ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਪ੍ਰੀਆ ਸੁਲੇ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਸੰਜੇ ਰਾਉਤ ਤੇ ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਪ੍ਰੀਆ ਸੁਲੇ ਨੇ ਪੁਲਿਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ

ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਅਤੇ ਊਧਵ ਠਾਕਰੇ ਗੁੱਟ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਵੈੱਬਸਾਈਟ ਰਾਹੀਂ ਦਿੱਤੀ ਗਈ ਹੈ। ਉਨ੍ਹਾਂ ਦੀ ਬੇਟੀ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਨੇ ਪੁਲਿਸ ਨੂੰ ਮਦਦ ਅਤੇ ਇਨਸਾਫ ਦੀ ਅਪੀਲ ਕੀਤੀ ਹੈ। ਉਹ ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਵੀ ਪਹੁੰਚੀ।

         Image

ਪਵਾਰ ਨੂੰ ਵੈੱਬਸਾਈਟ ਰਾਹੀਂ ਦਿੱਤੀ ਗਈ ਧਮਕੀ
ਸੁਪ੍ਰੀਆ ਸੁਲੇ ਨੇ ਕਿਹਾ, 'ਮੈਨੂੰ ਵ੍ਹਟਸਐਪ 'ਤੇ ਪਵਾਰ ਸਾਬ੍ਹ ਲਈ ਇਕ ਮੈਸੇਜ ਮਿਲਿਆ। ਇਹ ਇਕ ਵੈੱਬਸਾਈਟ ਰਾਹੀਂ ਧਮਕੀ ਦਿੱਤੀ ਗਈ ਹੈ। ਇਸ ਲਈ ਮੈਂ ਪੁਲਿਸ ਕੋਲ ਇਨਸਾਫ਼ ਮੰਗਣ ਆਈ ਹਾਂ।'

ਸੰਜੇ ਰਾਉਤ ਦੇ ਭਰਾ ਨੇ ਦਿੱਤੀ ਜਾਣਕਾਰੀ
ਊਧਵ ਠਾਕਰੇ ਧੜੇ ਦੇ ਸੰਸਦ ਮੈਂਬਰ ਸੰਜੇ ਰਾਉਤ ਅਤੇ ਉਨ੍ਹਾਂ ਦੇ ਭਰਾ ਸੁਨੀਲ ਰਾਉਤ ਨੂੰ ਕੱਲ੍ਹ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਊਧਵ ਠਾਕਰੇ ਗਰੁੱਪ ਦੇ ਵਿਧਾਇਕ ਸੁਨੀਲ ਰਾਉਤ ਨੇ ਦੱਸਿਆ ਕਿ ਧਮਕੀ ਭਰੇ ਮੈਸੇਜ ਵਿੱਚ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮੁੰਬਈ ਦੇ ਪੁਲਿਸ ਕਮਿਸ਼ਨਰ ਅਤੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।