ਸਾਦੇ ਢੰਗ ਨਾਲ ਹੋਇਆ ਵਿੱਤ ਮੰਤਰੀ ਸੀਤਾਰਮਣ ਦੀ ਧੀ ਵਾਂਗਮਈ ਦਾ ਵਿਆਹ, ਜਵਾਈ ਦਾ PM Modi ਨਾਲ ਹੈ ਖਾਸ ਰਿਸ਼ਤਾ

ਸਾਦੇ ਢੰਗ ਨਾਲ ਹੋਇਆ ਵਿੱਤ ਮੰਤਰੀ ਸੀਤਾਰਮਣ ਦੀ ਧੀ ਵਾਂਗਮਈ ਦਾ ਵਿਆਹ, ਜਵਾਈ ਦਾ PM Modi ਨਾਲ ਹੈ ਖਾਸ ਰਿਸ਼ਤਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬੇਟੀ ਦਾ ਵਿਆਹ ਬੀਤੇ ਦਿਨ ਬੜੀ ਸਾਦਗੀ ਨਾਲ ਸੰਪੰਨ ਹੋਇਆ। ਬੇਟੀ ਪਰਕਲਾ ਵਾਂਗਮਾਈ ਦਾ ਵਿਆਹ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ 'ਚ ਹੋਇਆ। ਇਸ ਵਿਆਹ ਵਿਚ ਨਾ ਤਾਂ ਕਿਸੇ ਮੰਤਰੀ ਅਤੇ ਨਾ ਹੀ ਕਿਸੇ ਵੱਡੇ ਨੇਤਾ ਨੂੰ ਬੁਲਾਇਆ ਗਿਆ ਸੀ। ਸਮਾਗਮ ਵਿਚ ਸਿਰਫ਼ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਲ ਹੋਏ।

ਬ੍ਰਾਹਮਣ ਪਰੰਪਰਾ ਅਨੁਸਾਰ ਹੋਇਆ ਵਿਆਹ
ਸੀਤਾਰਮਨ ਦੀ ਬੇਟੀ ਵਾਂਗਮਾਈ ਦਾ ਵਿਆਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਹਿਯੋਗੀ ਪ੍ਰਤੀਕ ਦੋਸ਼ੀ ਨਾਲ ਹੋਇਆ ਹੈ। ਵਿਆਹ ਬ੍ਰਾਹਮਣ ਪਰੰਪਰਾ ਅਨੁਸਾਰ ਹੋਇਆ, ਉਡੁਪੀ ਅਦਾਮਾਰੂ ਮੱਠ ਦੇ ਸੰਤਾਂ ਨੇ ਲਾੜੇ ਤੇ ਲਾੜੀ ਨੂੰ ਆਸ਼ੀਰਵਾਦ ਦੇਣ ਨਾਲ ਸੰਪੰਨ ਹੋਈ।

ਧੀ ਵਾਂਗਮਾਈ ਹੈ ਰਾਈਟਰ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿੱਤ ਮੰਤਰੀ ਦੀ ਧੀ ਵਾਂਗਮਾਈ ਇਕ ਫੀਚਰ ਰਾਈਟਰ ਹੈ। ਉਹ ਮਿੰਟ ਲਾਉਂਜ ਦੇ ਬੁੱਕਸ ਐਂਡ ਕਲਚਰ ਸੈਕਸ਼ਨ ਲਈ ਕੰਮ ਕਰਦੀ ਹੈ।

                   Image

ਕੌਣ ਹੈ ਸੀਤਾਰਮਨ ਦਾ ਜਵਾਈ ਪ੍ਰਤੀਕ ਦੋਸ਼ੀ?
ਪ੍ਰਤੀਕ ਦੋਸ਼ੀ ਸਿੰਗਾਪੁਰ ਮੈਨੇਜਮੈਂਟ ਸਕੂਲ ਤੋਂ ਗ੍ਰੈਜੂਏਟ ਹਨ ਤੇ ਮੋਦੀ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਵਿੱਚ ਖੋਜ ਸਹਾਇਕ ਵਜੋਂ ਕੰਮ ਕਰ ਚੁੱਕੇ ਹਨ।

ਪ੍ਰਤੀਕ ਦੋਸ਼ੀ ਕਈ ਸਾਲਾਂ ਤੋਂ ਪੀਐਮ ਮੋਦੀ ਨਾਲ ਕੰਮ ਕਰ ਰਹੇ ਹਨ। ਪ੍ਰਤੀਕ ਗੁਜਰਾਤ ਦੇ ਰਹਿਣ ਵਾਲੇ ਹਨ ਤੇ ਪੀਐਮਓ ਵਿੱਚ ਵਿਸ਼ੇਸ਼ ਡਿਊਟੀ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ। ਉਹ 2019 ਵਿਚ ਸੰਯੁਕਤ ਸਕੱਤਰ ਵੀ ਬਣਾਏ ਗਏ ਸਨ।ਪੀਐੱਮਓ ਦੀ ਵੈੱਬਸਾਈਟ ਅਨੁਸਾਰ ਪ੍ਰਤੀਕ ਪੀਐੱਮਓ ਦੇ ਰਿਸਰਚ ਤੇ ਰਣਨੀਤੀ ਵਿੰਗ ਨੂੰ ਦੇਖਦੇ ਹਨ।ਦੋਸ਼ੀ ਕਥਿਤ ਤੌਰ 'ਤੇ ਸਰਕਾਰ ਦੇ ਚੋਟੀ ਦੇ ਨੌਕਰਸ਼ਾਹਾਂ ਤੇ ਮਹੱਤਵਪੂਰਨ ਲੋਕਾਂ 'ਤੇ ਨਜ਼ਰ ਰੱਖਦੇ ਹਨ। ਉਹ ਪੀਐਮ ਮੋਦੀ ਨੂੰ ਕਈ ਵੱਡੇ ਕੰਮਾਂ ਦਾ ਫੀਡਬੈਕ ਵੀ ਦਿੰਦੇ ਹਨ।