ਬਿਕਰਮ ਮਜੀਠੀਆ ਨੂੰ NDPS ਮਾਮਲੇ ’ਚ SIT ਨੇ ਭੇਜਿਆ ਸੰਮਨ; 18 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ

ਬਿਕਰਮ ਮਜੀਠੀਆ ਨੂੰ NDPS ਮਾਮਲੇ ’ਚ SIT ਨੇ ਭੇਜਿਆ ਸੰਮਨ; 18 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ

ਐੱਨ.ਡੀ.ਪੀ.ਐੱਸ. ਮਾਮਲੇ ’ਚ ਪੁਲਿਸ ਨੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤੇ ਹਨ। ਸਿੱਟ ਵਲੋਂ ਉਨ੍ਹਾਂ ਨੂੰ 18 ਦਸੰਬਰ ਨੂੰ ਸਵੇਰੇ 11 ਵਜੇ ਪਟਿਆਲਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ’ਤੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਇਕ ਵੀਡੀਉ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਜਿਹੜੇ ਇਹ ‘ਲਵ ਲੈਟਰ’ ਦੀ ਉਡੀਕ ਸੀ ਉਹ ਆ ਗਿਆ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ‘ਲਵ ਲੈਟਰ’ ਪੰਜਾਬ ਪੁਲਿਸ ਵੱਲੋਂ ਮਿਲਿਆ ਹੈ। ਜੇਕਰ ਇਹ ਚਿੱਠੀ ਮੁੱਖ ਮੰਤਰੀ ਵਲੋਂ ਮਿਲਦੀ ਤਾਂ ਖ਼ੁਸ਼ੀ ਹੁੰਦੀ। ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਦੋ-ਦੋ ਹੱਥ ਕਰਨ ਦਾ ਮੌਕਾ ਮਿਲਦਾ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਅਪਣੀ ਵੀਡੀਉ ਰਾਹੀਂ ਦਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਪੂਰਥਲਾ 'ਚ ਉਨ੍ਹਾਂ ਦੀ ਪਤਨੀ 'ਤੇ ਦਰਜ ਕੇਸ 'ਤੇ ਸਟੇਅ ਦੇ ਦਿਤੀ ਹੈ।