- Updated: December 11, 2023 07:54 PM
ਆਸਟ੍ਰੇਲੀਆ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਕਪੂਰਥਲਾ ਦੇ ਮੁਹੱਲਾ ਪਟੇਲ ਨਗਰ ਕਲੋਨੀ ਨਾਲ ਸਬੰਧਤ ਸੀ। ਮ੍ਰਿਤਕ ਦੇ ਭਰਾ ਪ੍ਰਭ ਘੁੰਮਣ ਨੇ ਅਨੁਸਾਰ ਉਸ ਦਾ ਵੱਡਾ ਭਰਾ ਪਿਛਲੇ 10-12 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਬੀਤੀ ਰਾਤ ਵਾਪਰੇ ਕਾਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।