1 ਦਿਨ ਦਾ ਪੁਲਸ ਰਿਮਾਂਡ ਮਿਲਿਆ ਮਾਂ ''ਤੇ ਤਸ਼ੱਦਦ ਢਾਹੁਣ ਵਾਲੇ ਜੱਲਾਦ ਵਕੀਲ ਪੁੱਤ ਦਾ। 

1 ਦਿਨ ਦਾ ਪੁਲਸ ਰਿਮਾਂਡ ਮਿਲਿਆ ਮਾਂ ''ਤੇ ਤਸ਼ੱਦਦ ਢਾਹੁਣ ਵਾਲੇ ਜੱਲਾਦ ਵਕੀਲ ਪੁੱਤ ਦਾ। 

ਆਪਣੀ ਮਾਂ 'ਤੇ ਤਸ਼ੱਦਦ ਢਾਹੁਣ ਵਾਲੇ ਵਕੀਲ ਅੰਕੁਰ ਵਰਮਾ ਨੂੰ ਰੋਪੜ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਸੁਸ਼ੀਲ ਬੋਧ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਆਰੋਪੀ ਵਕੀਲ ਅੰਕੁਰ ਵਰਮਾ ਵੱਲੋਂ ਕੋਈ ਵੀ ਵਕੀਲ ਅਦਾਲਤ 'ਚ ਪੇਸ਼ ਨਹੀਂ ਹੋਇਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਕੀਲ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਣੀ ਹੈ, ਜੋ ਕਿ ਇਸ ਨੇ ਆਪਣੀ ਮਾਤਾ ਤੋਂ ਲਈ ਹੈ। ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਹ ਉਸ ਦਾ ਆਪਣੀ ਭੈਣ ਨਾਲ ਪਰਿਵਾਰਕ ਝਗੜਾ ਹੈ।

                      Image

ਦੱਸ ਦੇਈਏ ਕਿ ਅੱਜ ਰੂਪਨਗਰ ਦੇ ਨਾਮੀ ਵਕੀਲ ਅੰਕੁਰ ਵਰਮਾ ਵੱਲੋਂ ਆਪਣੀ ਬਜ਼ੁਰਗ ਮਾਂ 'ਤੇ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੌਜੂਦਗੀ 'ਚ ਮਨੁੱਖਤਾ ਦੀ ਸੇਵਾ ਸੰਸਥਾ ਨੇ ਬੇਸੁੱਧ ਮਾਂ ਨੂੰ ਕਲਯੁਗੀ ਪੁੱਤ ਦੇ ਚੁੰਗਲ 'ਚੋਂ ਛੁਡਵਾਇਆ। ਬਜ਼ੁਰਗ ਮਾਂ ਅਧਰੰਗ ਦੀ ਸ਼ਿਕਾਰ ਹੋਣ ਕਰਕੇ ਬਹੁਤਾ ਤੁਰਨ-ਫਿਰਨ ਤੋਂ ਲਾਚਾਰ ਹੈ।

                       Image

ਲੰਬੇ ਸਮੇਂ ਤੋਂ ਵਕੀਲ, ਉਸ ਦੀ ਸਰਕਾਰੀ ਅਧਿਆਪਕ ਪਤਨੀ ਅਤੇ ਪੋਤਰੇ ਵੱਲੋਂ ਬਜ਼ੁਰਗ ਮਾਂ 'ਤੇ ਢਾਹਿਆ ਜਾ ਰਿਹਾ ਤਸ਼ੱਦਦ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੁੰਦਾ ਰਿਹਾ ਪਰ ਰੱਬ ਬਣ ਕੇ ਘਰ ਬਹੁੜੀ ਬਜ਼ੁਰਗ ਮਾਂ ਦੀ ਪੁੱਤਰੀ ਦੇ ਹੱਥ ਕੈਮਰਿਆਂ ਦਾ ਵਾਈਫਾਈ ਕੋਡ ਲੱਗਣ ਮਗਰੋਂ ਪਾਪ ਦਾ ਘੜਾ ਟੁੱਟ ਗਿਆ। ਪੁੱਤਰੀ ਨੇ ਮਾਂ 'ਤੇ ਹੁੰਦਾ ਸਾਰਾ ਤਸ਼ੱਦਦ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਸਾਰੀਆਂ ਵੀਡੀਓਜ਼ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਸਿਵਲ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਦਿੱਤੀਆਂ ਸਨ।