ਨੌਜਵਾਨ ਵਲੋਂ ਮਾਤਾ-ਪਿਤਾ ਦਾ ਲੋਹੇ ਦੀ ਰਾਡ ਮਾਰ ਕੇ ਕੀਤਾ ਕਤਲ। 

ਨੌਜਵਾਨ ਵਲੋਂ ਮਾਤਾ-ਪਿਤਾ ਦਾ ਲੋਹੇ ਦੀ ਰਾਡ ਮਾਰ ਕੇ ਕੀਤਾ ਕਤਲ। 

ਮਜੀਠਾ ਦੇ ਪਿੰਡ ਪੰਧੇਰ ਕਲਾਂ 'ਚ ਬੀਤੀ ਰਾਤ ਇਕ ਪੁੱਤ ਨੇ ਸਰੀਏ ਮਾਰ-ਮਾਰ ਕੇ ਆਪਣੇ ਮਾਂ-ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਤਾਜ਼ਾ ਜਾਣਕਾਰੀ ਅਨੁਸਾਰ ਪੁਲਸ ਨੇ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਦਰਅਸਲ ਪਿੰਡ ਪੰਧੇਰ ਕਲਾਂ 'ਚ ਇਕ ਵਿਆਹ ਸੀ ਅਤੇ ਪ੍ਰਿਤਪਾਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਉਸ ਦੇ ਮਾਂ-ਪਿਓ ਪ੍ਰਿਤਪਾਲ ਨੂੰ ਘਰੋਂ ਦੁਬਾਰਾ ਵਿਆਹ ਵਾਲੇ ਘਰ ਜਾਣ ਤੋਂ ਰੋਕ ਰਹੇ ਸਨ। ਗੁੱਸੇ ਵਿੱਚ ਆਏ ਪ੍ਰਿਤਪਾਲ ਨੇ ਆਪਣੇ ਮਾਂ-ਪਿਓ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸਰੀਏ ਮਾਰ-ਮਾਰ ਕੇ ਦੋਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁੱਤ ਵੱਲੋਂ ਕਤਲ ਕੀਤੇ ਗਏ ਮਾਪਿਆਂ ਦੇ ਨਾਂ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਹਨ, ਜਿਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਫ਼ਿਲਹਾਲ ਹੋਰ ਵੇਰਵਿਆਂ ਦੀ ਉਡੀਕ ਹੈ।