ਮੂਸੇਵਾਲਾ ਮੁੜ ਚਰਚਾ ’ਚ ਆਇਆ ''ਮੇਰਾ ਨਾਂ’ ਗਾਣਾ ਆਉਣ ਮਗਰੋਂ ,ਫੁੱਲ ਸਪੋਰਟ ਕੀਤੀ ਇਨ੍ਹਾਂ ਕਲਾਕਾਰਾਂ ਨੇ। 

ਮੂਸੇਵਾਲਾ ਮੁੜ ਚਰਚਾ ’ਚ ਆਇਆ ''ਮੇਰਾ ਨਾਂ’ ਗਾਣਾ ਆਉਣ ਮਗਰੋਂ ,ਫੁੱਲ ਸਪੋਰਟ ਕੀਤੀ ਇਨ੍ਹਾਂ ਕਲਾਕਾਰਾਂ ਨੇ। 

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਤੀਜੇ ਗਾਣੇ ‘ਮੇਰਾ ਨਾਂ’ ਨੇ ਪਹਿਲੇ ਦਿਨ ਹੀ ਧੁੰਮਾਂ ਮਚਾ ਦਿੱਤੀਆਂ ਹਨ।ਇਸ ਗਾਣੇ ਦੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ’ਤੇ ਲੱਖਾਂ ਵਿਊਜ਼ ਹੋ ਗਏ ਸਨ। ਸਿੱਧੂ ਦੇ ਨਵੇਂ ਗੀਤ ‘ਮੇਰਾ ਨਾਂ’ ਦੇ ਹੁਣ ਤਕ 10 ਘੰਟਿਆਂ ’ਚ 8.9 ਵਿਊਜ਼ ਹੋ ਗਏ ਹਨ।

                          Image

ਇਸ ਗਾਣੇ ਦੀ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਫੁੱਲ ਸਪੋਰਟ ਕੀਤੀ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦਾ ਗਾਣਾ ਸਾਂਝਾ ਕਰਦਿਆਂ ਲਿਖਿਆ ‘ਜਿਊਂਦਾ ਰਹਿ’। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।

                                  Image

  ਉਨ੍ਹਾਂ ਦੇ ਦੇਸ਼-ਵਿਦੇਸ਼ ’ਚ ਲੱਖਾਂ ਦੀ ਗਿਣਤੀ ’ਚ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਆਪਣਾ ਭਰਾ ਬਣਾਉਣ ਵਾਲੀ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਗਾਣੇ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਦਾ ਗਾਣਾ ਸ਼ੇਅਰ ਕਰਦਿਆਂ ਲਿਖਿਆ ‘ਨਾਮ ਤਾਂ ਰਹਿੰਦੀ ਦੁਨੀਆ ਤਕ ਰਹੂ...ਕਿਤੇ ਰੱਬ ਕਰਕੇ ਨਾਂ ਦੇ ਨਾਲ ਤੂੰ ਸਾਡੇ ਕੋਲ ਹੁੰਦਾ ਤਾਂ ਗੱਲ ਹੋਰ ਹੋਣੀ ਸੀ...’’

                      Image

ਸਿੱਧੂ ਦੇ ਕਤਲ ਮਗਰੋਂ ਪਹਿਲਾ ਗਾਣਾ ’SYL’ ਤੇ ਫਿਰ ਦੂਜੀ ਢਾਡੀ ਵਾਰ ਰਿਲੀਜ਼ ਕੀਤੀ ਗਈ ਸੀ। ਇਸ ਗੀਤ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਬੜੀ ਬੇਸਬਰੀ ਨਾਲ ਉਡੀਕ ਰਹੇ ਸਨ।