- Updated: October 17, 2022 11:59 AM
ਕਾਂਗਸ ਪ੍ਰਧਾਨ ਅਹੁਦੇ ਦੀ ਚੋਣ ਲਈ ਸੀਨੀਅਰ ਨੇਤਾ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਹ ਚੋਣਾਂ ਤੋਂ ਬਾਅਦ ਪਾਰਟੀ ਨੂੰ 24 ਤੋਂ ਵੱਧ ਸਾਲਾਂ ’ਚ ਇਕ ਗੈਰ-ਗਾਂਧੀ ਪ੍ਰਧਾਨ ਮਿਲਣਾ ਤੈਅ ਹੈ। ਕਾਂਗਰਸ ਦੇ ਕਰੀਬ 9 ਹਜ਼ਾਰ ਤੋਂ ਵੱਧ ਡੇਲੀਗੇਟਸ ਅੱਜ ਪਾਰਟੀ ਪ੍ਰਧਾਨ ਨੂੰ ਚੁਣਨ ਲਈ ਵੋਟ ਪਾਉਣਗੇ। ਚੋਣਾਂ ਦੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਹੋਵੇਗਾ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਪਾਰਟੀ ਦੇ ਅਗਲੇ ਪ੍ਰਧਾਨ ਲਈ ਹੋ ਰਹੀਆਂ ਚੋਣਾਂ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਿੰਗ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਉਹ ਚੋਣਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ। ਸੋਨੀਆ ਨਾਲ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਵੋਟ ਪਾਈ।ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋ ਚੁੱਕੀ ਹੈ, ਜੋ ਕਿ ਸ਼ਾਮ 4 ਵਜੇ ਤੱਕ ਪਵੇਗੀ। ਪਾਰਟੀ ਦੇ ਸੀਨੀਅਰ ਨੇਤਾਵਾਂ ਪੀ. ਚਿਦਾਂਬਰਮ ਅਤੇ ਜੈਰਾਮ ਰਮੇਸ਼ ਸਮੇਤ ਕਈ ਨੇਤਾਵਾਂ ਨੇ ਵੀ ਵੋਟ ਪਾਈ। ਪਾਰਟੀ ਹੈੱਡਕੁਆਰਟਰ ’ਚ ਚਿਦਾਂਬਰਮ ਨੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਤੋਂ ਬਾਅਦ ਜੈਰਾਮ ਰਮੇਸ਼, ਅਜੇ ਮਾਕਨ ਅਤੇ ਹੋਰ ਨੇਤਾਵਾਂ ਨੇ ਵੋਟ ਪਾਈ।