- Updated: October 08, 2024 08:04 AM
ਟੋਰਾਂਟੋ ਦੇ ਵੈਸਟਨ ਇਲਾਕੇ 'ਚ ਐਤਵਾਰ ਰਾਤ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ ਗੰਭੀਰ ਜ਼ਖਮੀ ਹੋਏ ਇਕ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਚਰਚ ਸਟ੍ਰੀਟ ਦੇ ਉੱਤਰ ਵਿੱਚ ਵੈਸਟਨ ਰੋਡ ਅਤੇ ਕੂਲਟਰ ਐਵੇਨਿਊ ਨੇੜੇ ਵਾਪਰੀ।
ਟੋਰਾਂਟੋ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9:19 ਵਜੇ ਉਸ ਖੇਤਰ ਵਿਚ ਝਗੜੇ ਸਬੰਧੀ ਸੂਚਨਾ ਮਿਲੀ ਸੀ, ਜਿਸ ਵਿਚ ਇਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਸੀ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੂੰ ਚਾਕੂ ਦੇ ਜ਼ਖਮਾਂ ਨਾਲ ਇੱਕ ਵਿਅਕਤੀ ਮਿਲਿਆ।
ਪੈਰਾਮੈਡਿਕਸ ਨੇ ਐਮਰਜੈਂਸੀ ਵਿਚ ਪੀੜਤ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਉਸ ਦੀਆਂ ਸੱਟਾਂ ਨੂੰ ਗੰਭੀਰ ਮੰਨਿਆ ਜਾ ਰਿਹਾ ਹੈ। ਅਣਪਛਾਤੇ ਸ਼ੱਕੀ ਇੱਕ ਵਾਹਨ ਵਿੱਚ ਇਲਾਕੇ ਤੋਂ ਭੱਜ ਗਏ। ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।