ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਦਾ ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਅਹਿਮ ਬਿਆਨ। 

ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਦਾ ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਅਹਿਮ ਬਿਆਨ। 

ਕੈਨੇਡਾ ਗਏ ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ (Sean Fraser) ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਸਾਨ ਫਰੇਜ਼ਰ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਕੇਸਾਂ 'ਚ ਲਾਏ ਜਾ ਰਹੇ ਜਾਅਲੀ ਦਾਖਲਾ ਪੱਤਰਾਂ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ ਧਿਆਨ ਕੇਂਦਰਿਤ ਕਰ ਰਹੇ ਹਨ, ਨਾ ਕਿ ਪੀੜਤਾਂ ਨੂੰ ਸਜ਼ਾ ਦੇਣ ਵੱਲ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਨੂੰ ਬਹੁਤ ਦੇਣ ਹੈ ਤੇ ਅਸੀਂ ਠੱਗੀ ਦੇ ਸ਼ਿਕਾਰ ਵਿਦਿਅਰਥੀਆਂ ਦਾ ਇਕ-ਇਕ ਕੇਸ ਦੇਖ ਕੇ ਪੀੜਤਾਂ ਦੀ ਮਦਦ ਲਈ ਵਚਨਬੱਧ ਹਾਂ।

                  Image

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਵੱਲੋਂ ਦਿੱਤਾ ਗਿਆ ਇਹ ਬਿਆਨ ਪੰਜਾਬ ਤੋਂ ਆਏ ਉਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਵੱਡਾ ਹੌਸਲਾ ਦੇਣ ਵਾਲਾ ਹੈ, ਜਿਨ੍ਹਾਂ ਦੇ ਸਿਰ 'ਤੇ ਜਾਅਲੀ ਦਾਖਲਾ ਪੱਤਰਾਂ ਕਾਰਨ ਕੈਨੇਡਾ ਤੋਂ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਸੀ।