- Updated: June 04, 2024 07:14 PM
ਪੰਜਾਬ ਵਿਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ। ਇਸੇ ਤਹਿਤ ਗੁਰਦਾਸਪੁਰ ਸੀਟ 'ਤੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਗਿਣਤੀ 'ਚ ਜਿੱਤ ਹਾਸਲ ਕੀਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ 82861 ਨਾਲ ਹਾਸਲ ਕੀਤੀ ਜਿੱਤ
ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)- 3,64,043
ਦਿਨੇਸ਼ ਸਿੰਘ ਬੱਬੂ (ਭਾਜਪਾ)- 2,81,182
ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਆਪ) -2,77,252
ਡਾ. ਦਲਜੀਤ ਸਿੰਘ ਚੀਮਾ (ਅਕਾਲੀ ਦਲ)- 85,500
ਗੁਰਿੰਦਰ ਸਿੰਘ ਬਾਜਵਾ (ਅ)- 25,765
ਦੱਸ ਦੇਈਏ ਗੁਰਦਾਸਪੁਰ ਤੋਂ ਸ਼ੁਰੂਆਤੀ ਰੁਝਾਨ 'ਚ ਦਿਨੇਸ਼ ਬੱਬੂ 4010, ਸੁਖਜਿੰਦਰ ਸਿੰਘ ਰੰਧਾਵਾ 3480, ਅਮਨਸ਼ੇਰ ਸਿੰਘ ਸ਼ੈਰੀ ਕਲਸੀ 1236 ਅਤੇ ਡਾ. ਦਲਜੀਤ ਚੀਮਾ 81 ਅਤੇ ਰਾਜ ਕੁਮਾਰ ਜਨੋਤਰਾ 61 'ਤੇ ਸੀ । ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਅੱਗੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਹਰਾਇਆ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸਮੁੱਚੇ ਗੁਰਦਾਸਪੁਰ 'ਚ 1 ਜੂਨ ਨੂੰ ਕੁੱਲ 64.66 ਫੀਸਦੀ ਵੋਟਿੰਗ ਹੋਈ, ਜਿੱਥੇ ਬਟਾਲਾ-7 'ਚ 59.80 ਫੀਸਦੀ, ਭੋਆ-2 'ਚ 70.10 ਫੀਸਦੀ, ਡੇਰਾ ਬਾਬਾ ਨਾਨਕ-10 'ਚ 65.30 ਫੀਸਦੀ, ਦੀਨਾਨਗਰ 61.50 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 65.52 ਫੀਸਦੀ, ਗੁਰਦਾਸਪੁਰ-4 'ਚ 54.00 ਫੀਸਦੀ, ਪਠਾਨਕੋਟ-3 'ਚ 69.69 ਫੀਸਦੀ, ਕਾਦੀਆਂ-6 'ਚ 65.30 ਫੀਸਦੀ ਅਤੇ ਸੁਜਾਨਪੁਰ-1 'ਚ 72.05 ਫੀਸਦੀ ਵੋਟਿੰਗ ਹੋਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਵੋਟਿੰਗ ਫੀਸਦੀ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਵੋਟਿੰਗ ਸੁਜਾਨਪੁਰ-1 'ਚ 72.05 ਫੀਸਦੀ ਅਤੇ ਗੁਰਦਾਸਪੁਰ-4 'ਚ 54.00 ਫੀਸਦੀ’ਚ ਸਭ ਤੋਂ ਘੱਟ ਵੋਟਿੰਗ ਹੋਈ।