ਪ੍ਰਧਾਨ ਮੰਤਰੀ ਮੋਦੀ ਬਾਰੇ ਸੁਖਜਿੰਦਰ ਰੰਧਾਵਾ ਨੇ ਦਿਤਾ ਵਿਵਾਦਿਤ ਬਿਆਨ,ਕਿਹਾ-ਜਦੋਂ ਮਾਂ ਸਹੀ ਸਿੱਖਿਆ ਨਹੀਂ ਦਿੰਦੀ ਤਾਂ ਬੱਚਾ ਪ੍ਰਧਾਨ ਮੰਤਰੀ ਜਿਹਾ ਬਣਦਾ ਹੈ

ਪ੍ਰਧਾਨ ਮੰਤਰੀ ਮੋਦੀ ਬਾਰੇ ਸੁਖਜਿੰਦਰ ਰੰਧਾਵਾ ਨੇ ਦਿਤਾ ਵਿਵਾਦਿਤ ਬਿਆਨ,ਕਿਹਾ-ਜਦੋਂ ਮਾਂ ਸਹੀ ਸਿੱਖਿਆ ਨਹੀਂ ਦਿੰਦੀ ਤਾਂ ਬੱਚਾ ਪ੍ਰਧਾਨ ਮੰਤਰੀ ਜਿਹਾ ਬਣਦਾ ਹੈ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ ਵਾਰ ਫ਼ਿਰ ਵਿਵਾਦਾਂ ਵਿਚ ਘਿਰ ਗਏ ਹਨ। ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਇੰਚਾਰਜ ਸੁਖਜਿੰਦਰ ਰੰਧਾਵਾ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਮਾਂ ਸਹੀ ਸਿੱਖਿਆ ਨਹੀਂ ਦਿੰਦਾ ਤਾਂ ਬੱਚਾ ਪ੍ਰਧਾਨ ਮੰਤਰੀ ਜਿਹਾ ਬਣਦਾ ਹੈ। 

ਜੈਪੁਰ ਦਿਹਾਤ ਕਾਂਗਰਸ ਕਮੇਟੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ ਕਿ ਦੁਨੀਆ ਯਾਦ ਰੱਖੇ। ਸਵਰਗ ਅਤੇ ਨਰਕ ਨੂੰ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਸਵਰਗ ਅਤੇ ਨਰਕ ਸਭ ਇੱਥੇ ਹਨ। ਜੇਕਰ ਸਹੀ ਸਿੱਖਿਆ ਦਿੱਤੀ ਜਾਵੇ ਤਾਂ ਬੱਚਾ ਵੱਡਾ ਹੋ ਕੇ ਚੰਗੇ ਕੰਮ ਕਰਦਾ ਹੈ। ਮੈਂ ਅਤੇ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸੀ ਹਾਂ। ਇਸ ਕਾਰਨ ਮੈਂ ਇੱਥੇ ਪਹੁੰਚਿਆ ਹਾਂ। ਮੈਂ ਇੱਥੇ ਆਪਣੀ ਮਾਂ ਕਾਂਗਰਸ ਪਾਰਟੀ ਕਰਕੇ ਖੜ੍ਹਾ ਹਾਂ। ਜੋ ਪਾਰਟੀ ਦਾ ਨਹੀਂ ਹੋਇਆ, ਉਹ ਕਿਸੇ ਦਾ ਨਹੀਂ ਹੋ ਸਕਦਾ। ਪਾਰਟੀ ਮਾਂ ਵਰਗੀ ਹੁੰਦੀ ਹੈ। ਜੇਕਰ ਮਾਂ ਚੰਗੀ ਸਿੱਖਿਆ ਦੇਵੇ ਤਾਂ ਬੱਚਾ ਵੱਡਾ ਹੋ ਕੇ ਚੰਗੇ ਕੰਮ ਕਰਦਾ ਹੈ। ਜੇਕਰ ਮਾਂ ਸਹੀ ਸਿੱਖਿਆ ਨਹੀਂ ਦਿੰਦੀ ਤਾਂ ਬੱਚਾ ਪ੍ਰਧਾਨ ਮੰਤਰੀ ਵਰਗਾ ਬਣ ਜਾਂਦਾ ਹੈ।