ਭਿਆਨਕ ਤੂਫਾਨ ਨੇ ਅਮਰੀਕਾ ''ਚ ਆਏ ਮਚਾਇਆ ਕਹਿਰ, ਦੋ ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਭਿਆਨਕ ਤੂਫਾਨ ਨੇ ਅਮਰੀਕਾ ''ਚ ਆਏ ਮਚਾਇਆ ਕਹਿਰ, ਦੋ ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਅਮਰੀਕਾ ਦੇ ਆਇਓਵਾ ਸੂਬੇ 'ਚ ਆਏ ਭਿਆਨਕ ਤੂਫਾਨ ਨੇ ਕਹਿਰ ਮਚਾ ਕੇ ਰੱਖ ਦਿੱਤਾ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਨੁਕਸਾਨੇ ਗਏ। ਦੱਸ ਦੇਈਏ ਕਿ 2,000 ਦੀ ਆਬਾਦੀ ਵਾਲੇ ਗ੍ਰੀਨਫੀਲਡ ਵਿੱਚ ਆਏ ਬਵੰਡਰ ਨੇ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 

             Image

ਇਸ ਦੌਰਾਨ ਤੇਜ਼ ਹਵਾਵਾਂ ਨੇ ਦਰੱਖ਼ਤ ਅਤੇ ਬਿਜਲੀ ਦੀਆਂ ਤਾਰਾਂ ਨੂੰ ਉਖਾੜ ਕੇ ਹੇਠਾ ਸੁੱਟ ਦਿੱਤਾ, ਜਿਸ ਕਾਰਨ ਆਇਓਵਾ ਦੇ ਕਰੀਬ 50 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ।ਇਸ ਤੋਂ ਇਲਾਵਾ ਵਿੰਡ ਫਾਰਮ ਵਿੱਚ ਲੱਗੀਆਂ 250 ਵਾਟ ਦੀਆਂ ਕਈ ਪੌਣ ਚੱਕੀਆਂ ਵੀ ਨਸ਼ਟ ਹੋ ਗਈਆਂ। ਮੌਸਮ ਸੇਵਾ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ 'ਚ ਪੂਰੇ ਅਮਰੀਕਾ 'ਚ ਕਈ ਥਾਵਾਂ 'ਤੇ ਭਿਆਨਕ ਤੂਫਾਨ ਆਉਣ ਦੀ ਸੰਭਾਵਨਾ ਹੈ।